ਜਲਾਲਾਬਾਦ/ਫਾਜ਼ਿਲਕਾ, 3 ਮਾਰਚ (ਪਵਨ ਧੂੜਿਆ)- ਯੂਥ ਵੀਰਗਣਾਵਾਂ (ਰਜ਼ਿ.) ਇਕਾਈ ਚੱਕ ਸਿੰਘੇਵਾਲਾ ਵਲੋਂ ਪਿੰਡ ਜੇਮਲਵਾਲਾ ਉਰਫ ਚੱਕ ਖੇੜੇਵਾਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਵਿਖੇ ਨਸ਼ਿਆ ਅਤੇ ਭਰੂਣ ਹੱਤਿਆ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਏ ਗਏ। ਇਸ ਸੈਮੀਨਾਰ ਦੇ ਦੌਰਾਨ ਯੂਥ ਵੀਰਗਣਾ ਸੰਸਥਾ ਦੀ ਮੈਂਬਰ ਕ੍ਰਿਸ਼ਨਾ ਰਾਣੀ, ਰਾਜ ਰਾਣੀ, ਛਿੰਦਰ ਕੌਰ, ਨਿਰਮਲਾ ਰਾਣੀ, ਕੁਲਦੀਪ ਕੌਰ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਸੈਮੀਨਾਰਾਂ ਦੇ ਦੌਰਾਨ ਮੌਜੂਦ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਨਸ਼ਿਆ ਅਤੇ ਭਰੂਣ ਹੱਤਿਆ ਵਰਗੀਆਂ ਭੈੜੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਾ ਇਕ ਵਾਰ ਜਿਸ ਵੀ ਵਿਅਕਤੀ ਨੂੰ ਲੱਗ ਜਾਏ ਤਾਂ ਉਸਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਭਰੂਣ ਹੱਤਿਆ ਬੁਰਾਈ ਤੋਂ ਵੀ ਬੱਚਣਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ। ਬੱਚਿਆਂ ਅਤੇ
ਟੀਚਰਾਂ ਵਲੋਂ ਇਸ ਸੈਮੀਨਾਰ ਦਾ ਪੂਰਾ ਸਹਿਯੋਗ ਦਿੱਤਾ ਗਿਆ। ਵਿਦਿਆਰਥੀਆਂ ਨੇ ਇਹ ਪ੍ਰਣ ਕੀਤਾ ਕਿ ਉਹ ਜਿੰਦਗੀ ਵਿੱਚ ਕਦੇ ਵੀ ਨਸ਼ੇ ਦੇ ਨੇੜੇ ਨਹੀਂ ਜਾਣਗੇ ਅਤੇ ਦੂਸਰਿਆ ਨੂੰ ਵੀ ਰੋਕਣਗੇ।



