Skip to content
Independent perspectives. Global stories.
BREAKING

ਅਮਨ-ਸ਼ਾਂਤੀ ਦੇ ਨਾਲ ਪੂਰਾ ਹੋਇਆ ਹੋਲੇ ਮਹੱਲੇ ਦਾ ਪਹਿਲਾਂ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ

Share this story

Page-1_10 ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ)- ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਨਾਲ ਲੱਗਦੇ ਧਾਰਮਿਕ ਕਸਬੇ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਪਿਛਲੇ 1 ਮਾਰਚ ਤੋ ਚੱਲ ਰਿਹਾ ਛੇ ਦਿਨਾਂ ਰਾਸ਼ਟਰੀ ਤਿਉਹਾਰ ਠਹੋਲਾ-ਮਹੱਲਾਠ ਦਾ ਪਹਿਲਾਂ ਪੜਾ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਅਮਨ ਸ਼ਾਂਤੀ ਦੇ ਨਾਲ ਪੂਰਾ ਹੋ ਗਿਆ, ਜਦੋਂ ਕਿ ਇਸ ਮਹਾਂ ਕੁੰਭ ਦਾ ਦੂਜਾ ਅਤੇ ਆਖਰੀ ਪੜਾ ਅੱਜ 4 ਮਾਰਚ 2015 ਤੋ ਸ਼ੁਰੂ ਹੋਵੇਗਾ ਜੋ 6 ਮਾਰਚ 2015 ਨੂੰ ਪੂਰੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਵੇਗਾ।   ਧਿਆਨ ਯੋਗ ਹੈ ਕਿ ਹੋਲਾ-ਮਹੱਲਾ ਦਾ ਪਵਿਤਰ ਤਿਉਹਾਰ ਦੋ ਪੜਾਵਾ ਵਿੱਚ ਮਨਾਇਆ ਜਾਂਦਾ ਹੈ ਜਿਸਦਾ ਪਹਿਲਾ ਪੜਾ 1 ਮਾਰਚ ਤੋ 3 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਗਿਆ,  ਜਦੋਂ

ਕਿ ਦੂਜਾ ਪੜਾ ਅੱਜ ਤੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਸ਼ੁਰੂ ਹੋਣ ਜਾ ਰਿਹਾ ਹੈ ਅਤੇ ਕੱਲ 5 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ,  ਸ਼੍ਰੋਮਣੀ ਅਕਾਲੀ ਦਲ ਮਾਨ,  ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹੈ ਦੁਆਰਾ ਰਾਜਨੀਤਿਕ ਕਾਂਫ਼ਰੇਂਸ ਕੀਤੀ ਜਾਵੇਗੀ,  ਜਦੋਂ ਕਿ ਇਸ ਮਹਾਨ ਤਿ?ੁਹਾਰ  ਦੇ ਖਿੱਚ ਦਾ ਮੁੱਖ ਕੇਂਦਰ ਮੰਨੇ ਜਾਣ ਵਾਲਾ ਪਰਵ ਮਹੱਲਾ ਛੇ ਮਾਰਚ ਨੂੰ ਕੱਢਿਆ ਜਾਵੇਗਾ ਜਿਸ ਵਿੱਚ ਗੁਰੂ ਦੀ ਲਾਡਲੀਆਂ ਫੋਜਾਂ ਨਿਹੰਗ ਸਿੰਘ ਸਥਾਨਕ ਚਰਨ ਗੰਗਾ ਸਟੇਡੀਅਮ ਵਿੱਚ ਘੋੜਸਵਾਰੀ,  ਗੱਤਕਾ,  ਨੇਜਾਬਾਜ਼ੀ,  ਤੀਰ ਅੰਦਾਜੀ,   ਤਲਵਾਰਬਾਜ਼ੀ ਆਦਿ  ਦੇ ਜੌਹਰ ਦਿਖਾ?ੁਣਗੇ ਅਤੇ ਇਸ ਦੌਰਾਨ ਪੰਜ ਤਖਤਾਂ  ਦੇ ਸਿੰਘ ਸਾਹਿਬਾਨਾਂ,  ਸ਼੍ਰੋਮਣੀ ਕਮੇਟੀ  ਦੇ ਪ੍ਰਧਾਨ ਅਤੇ ਹੋਰ ਧਾਰਮਿਕ ਹਸਤੀਆਂ ਦੀ ਹਾਜਰੀ ਵਿੱਚ ਪੂਰੀ ਸ਼ਾਂਨੋ ਸ਼ੋਕਤ ਦੇ ਨਾਲ ਵਿਸ਼ਾਲ ਅਤੇ ਸ਼ਾਨਦਾਰ (ਨਗਰ ਕੀਰਤਨ)  ਠਮਹੱਲਾਠ ਦੇ ਰੂਪ ਵਿੱਚ ਸਜਾ?ਿਆ ਜਾਵੇਗਾ ਜੋ ਕੀ ਖਿੱਚ ਦਾ ਮੁੱਖ ਕੇਂਦਰ ਹੋਵੇਗਾ।ਇੱਥੇ ਇਹ ਲਿਖਣਾ ਵੀ ਜਰੂਰੀ ਹੈ ਕਿ ਇਸ ਛੇ ਦਿਨਾਂ ਤਿ?ੁਹਾਰ ਹੋਲਾ-ਮਹੱਲਾ ਦੇ ਦੌਰਾਨ ਸੰਗਤਾਂ ਦੀ ਸਹੂਲਤ ਲ?ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਿਲਾ ਰੂਪਨਗਰ  ਦੇ ਪ੍ਰਸ਼ਾਸਨ ਦੁਆਰਾ ਸੰਯੁਕਤ ਰੂਪ ਵਿੱਚ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਸਲਾਨਾ ਮੇਲੇ ਵਿੱਚ ਭਾਗ ਲੈਣ ਲਈ ਪੰਜਾਬ,  ਹਿਮਾਚਲ, ਹਰਿਆਣਾ ਸਮੇਤ ਹੋਰ ਰਾਜਾਂ ਅਤੇ ਦੇਸ਼-ਵਿਦੇਸ਼ ਤੋ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਥੇ ਪੁੱਜਦੀਆ ਹਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਕੀਰਤਪੁਰ ਸਾਹਿਬ  ਦੇ ਗੁਰਦਵਾਰਿਆ ਵਿੱਚ ਆਪਣੀ – ਆਪਣੀ ਸ਼ਰਧਾ  ਦੇ ਪੁਸ਼ਪ ਭੇਂਟ ਕਰਦੀਆ ਹਨ। ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਕੀਰਤਪੁਰ ਸਾਹਿਬ ਸਮੇਤ ਪੁਰੇ ਖੇਤਰ ਵਿੱਚ ਹੋ ਰਹੀ ਲਗਾਤਾਰ ਭਾਰੀ ਵਰਖਾ  ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਗਿਣਤੀ ਵਿੱਚ ?ਿਥੇ ਪਹੁੰਚਣਾ ਲਗਾਤਾਰ ਜਾਰੀ ਹੈ ਅਤੇ ਪੁਰੇ ਮੇਲਾ ਖੇਤਰ ਵਿੱਚ ਸੰਗਤਾਂ ਦੀ ਪੂਰੀ ਚਹਿਲ-ਪਹਿਲ ਹੈ,  ਜਦ ਕਿ ਸਾਰੇ ਗੁਰੁਘਰਾ ਵਿੱਚ ਸੰਗਤਾਂ ਦੀਆ ਲੰਬੀਆ-ਲੰਬੀਆ ਲਾ?ੀਨਾ ਲੱਗੀਆ ਹੋਈਆਂ ਹਨ।  ਇੱਥੇ ਤੱਕ ਕਿ ਸਾਰੇ ਗੁਰੁਘਰਾ ਨੂੰ ਸੁੰਦਰ ਫੂਲਾਂ ਨਾਲ ਸਜਾਇਆ ਗਿਆ ਹੈ ਅਤੇ ਰਾਤ  ਦੇ ਸਮੇਂ ਸੁੰਦਰ ਦੀਪਮਾਲਾ ਦਾ ਨਜ਼ਾਰਾ ਵੇਖਦੇ ਹੀ ਬਣਦਾ ਹੈ।

WRITTEN BY