ਨਵੀਂ ਦਿੱਲੀ, 3 ਮਾਰਚ (ਪੀ. ਟੀ.)- ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ‘ਚ ਘਮਸਾਣ ਮੱਚਿਆ ਹੋਇਆ ਹੈ, ਉੱਥੇ ਹੀ ਇਸ ਦੌਰਾਨ ਕੇਜਰੀਵਾਲ ਨੇ ਇਨ੍ਹਾਂ ਵਿਵਾਦਾਂ ‘ਤੇ ਚੁੱਪ ਤੋੜੀ ਹੈ। ਆਮ ਆਦਮੀ ਪਾਰਟੀ ‘ਚ ਚੱਲ ਰਹੀ ਜੰਗ ‘ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਪਾਰਟੀ ‘ਚ ਜੋ ਕੁੱਝ ਹੋ ਰਿਹਾ ਹੈ ਉਸਤੋਂ ਮੈਂ ਬੇਹੱਦ ਦੁਖੀ ਹਾਂ, ਇਹ ਉਸ ਦਿੱਲੀ ਦੇ ਭਰੋਸੇ ਨੂੰ ਤੋੜਨ ਵਰਗਾ ਹੈ ਜਿਸਨੇ ਸਾਡੇ ਤੇ ਭਰੋਸਾ ਕੀਤਾ, ਮੈਂ ਇਸ ਗੰਦੀ ਲੜਾਈ ‘ਚ ਨਹੀਂ ਪੈਣਾ ਚਾਹੁੰਦਾ, ਮੇਰਾ ਧਿਆਨ ਸਿਰਫ਼ ਦਿੱਲੀ ‘ਚ ਸਰਕਾਰ ਚਲਾਉਣ ’ਤੇ ਰਹੇਗਾ।ਪੰਜਾਬ ਅਤੇ ਹਰਿਆਣਾ ’ਚ ਖਿੱਲ੍ਹਰੇਗੀ ‘ਆਪ’- ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮਹੌਲ ਮੁਤਾਬਕ ਕੁੱਲ੍ਹ ਨੂੰ ਸੀਨੀਅਰ ਆਗੂਆਂ ਯਗੇਂਦਰ ਯਾਦਵ ਤੇ ਪ੍ਰਸ਼ਾਤ ਭੂਸ਼ਨ ਦੀ ਛੁੱਟੀ ਹੋਣੀ ਤੈਅ ਹੈ। ਪਾਰਟੀ ਦੇ ਬੁਲਾਰੇ ਸੰਜੇ ਸਿੰਘ ਇਸ ਦੇ ਸੰਕੇਤ ਦੇ ਚੁੱਕੇ
ਹਨ।ਸਵਾਲ ਇਹ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਜਾਣ ਨਾਲ ਪਾਰਟੀ ਨੂੰ ਪੰਜਾਬ-ਹਰਿਆਣਾ ਸਮੇਤ ਕਈ ਰਾਜਾਂ ‘ਚ ਨੁਕਸਾਨ ਉਠਾਉਣਾ ਪਵੇਗਾ। ਦਰ ਅਸਲ ਇਹ ਦੋਵੇਂ ਲੀਡਰ ਖੱਬੇਪੱਖੀ-ਸਮਾਜਵਾਦੀ ਧਾਰਾ ‘ਚੋਂ ਆਉਂਦੇ ਹਨ। ਪੰਜਾਬ ਤੇ ਹਰਿਆਣਾ ਆਪ ਨਾਲ ਸਭ ਤੋਂ ਜ਼ਿਆਦਾ ਖੱਬੀ ਤੇ ਸਮਾਜਵਾਦੀ ਧਾਰਾ ਦੇ ਲੋਕ ਜੁੜੇ ਹਨ। ਇਨ੍ਹਾਂ ਰਾਜਾਂ ‘ਚ ਇਸ ਵਿਚਾਰਧਾਰਾ ਦਾ ਕਾਫੀ ਪ੍ਰਭਾਵ ਵੀ ਹੈ ਜਿਸ ਕਰਕੇ ਹੀ ਆਪ ਲਈ ਇੱਥੇ ਚੰਗਾ ਮਹੌਲ ਬਣਿਆ ਹੈ। ਇਨ੍ਹਾਂ ਲੀਡਰਾਂ ਦੇ ਪਾਰਟੀ ‘ਚੋਂ ਬਾਹਰ ਹੋਣ ਨਾਲ ਨੈਤਿਕ ਤੌਰ ‘ਤੇ ਪਾਰਟੀ ਦਾ ਨੁਕਸਾਨ ਹੋਣਾ ਤੈਅ ਹੈ।ਯਗੇਂਦਰ ਯਾਦਵ ਤਾਂ ਪੰਜਾਬ ਯੂਨੀਵਰਸਿਟੀ ‘ਚ ਪੜਾਉਂਦੇ ਵੀ ਰਹੇ ਹਨ । ਉਨ੍ਹਾਂ ਦੀ ਚੰਡੀਗੜ੍ਹ,ਪੰਜਾਬ ਤੇ ਹਰਿਆਣਾ ਬੁੱਧੀਜੀਵੀਆਂ ‘ਚ ਵਿਸ਼ੇਸ਼ ਥਾਂ ਹੈ ਤੇ ਨਿਸ਼ਚਤ ਹੀ ਉਨ੍ਹਾਂ ਦੇ ਪਾਰਟੀ ‘ਚੋਂ ਜਾਣ ਨਾਲ ਤਿੰਨੇ ਥਾਵਾਂ ‘ਤੇ ਕਾਫੀ ਅਸਰ ਪਵੇਗਾ।
ਅਰਵਿੰਦ ਕੇਜਰੀਵਾਲ ‘ਚ ਦੋ ਗੰਭੀਰ ਕਮੀਆਂ: ਭੂਸ਼ਨ- ਚੰਡੀਗੜ੍ਹ: ਅਰਵਿੰਦਰ ਕੇਜਰੀਵਾਲ ‘ਚ ਦੋ ਗੰਭੀਰ ਕਮੀਆਂ ਹਨ। ਇਕ ਤਾਂ ਉਹ ਆਪਣੇ ਹੀ ਸਿਧਾਤਾਂ ‘ਤੇ ਖਰ੍ਹੇ ਨਹੀਂ ਉੱਤਰਦੇ ਤੇ ਦੂਜਾ ਹਾਈਕਮਾਂਡ ਸੱਭਿਆਚਾਰ ਦੇ ਖ਼ਿਲਾਫ ਹੋ ਕੇ ਖ਼ੁਦ ਹਾਈਕਮਾਂਡ ਬਣ ਬੈਠੈ ਨੇ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਪ੍ਰਸ਼ਾਤ ਭੂਸ਼ਣ ਨੇ ਕਹੀ ਹੈ।ਹਾਂਲਾਕਿ ਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਮੱਤਭੇਦ ਜ਼ਰੂਰ ਹਨ ਪਰ ਪਾਰਟੀ ਨਹੀਂ ਛੱਡਣਾ ਚਾਹੁੰਦੇ। ਇੱਥੋਂ ਤੱਕ ਉਹ ਕੇਜਰੀਵਾਲ ਨੂੰ ਮਿਲਣ ਦੇ ਇੱਛਕ ਹਨ।ਭੂਸ਼ਨ ਨੇ ਇਸ ਤੋਂ ਪਹਿਲਾਂ ਇਕ ਪੱਤਰ ਜ਼ਰੀਏ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਬਾਰੇ ਇਕ ਖ਼ਤ ਲਿਖ ਕੇ ਕੇਜਰੀਵਾਲ ‘ਤੇ ਹਮਲਾ ਕੀਤਾ ਸੀ। ਜੋ ਮੀਡੀਆ ‘ਚ ਵੱਡੀ ਚਰਚਾ ਦਾ ਮੁੱਦਾ ਬਣਿਆ। ਹੁਣ ਮੰਨਿਆ ਜਾ ਰਿਹੈ ਕਿ ਯਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਦੀ ਕੱਲ੍ਹ ਨੂੰ ਛੁੱਟੀ ਹੋ ਸਕਦੀ ਹੈ।



