Skip to content
Independent perspectives. Global stories.
BREAKING

ਭਾਜਪਾ ਦੀ ਕਥਨੀ ਤੇ ਕਰਨੀ ’ਚ ਫਰਕ ਉਜਾਗਰ : ਨਿਤਿਸ਼

Share this story

Page-1_29 ਪਟਨਾ, 2 ਮਾਰਚ (ਪੀ. ਟੀ.)- ਬਿਹਾਰ ਦੇ ਮੁ¤ਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਕਾਲਾ ਧਨ ਅਤੇ ਜੰਮੂ-ਕਸ਼ਮੀਰ ਮਾਮਲੇ ਤੋਂ ਭਾਜਪਾ ਦਾ ਦੋਹਰਾ ਚਰਿ¤ਤਰ ਉਜਾਗਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਸਮੇਂ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਗਰੀਬਾਂ ਨੂੰ ਇਸ ਵਿਚੋਂ 15-15 ਲ¤ਖ ਰੁਪਏ ਉਨ੍ਹਾਂ ਦੇ ਖਾਤੇ ਵਿਚ ਦਿ¤ਤੇ ਜਾਣ ਦਾ ਵਾਅਦਾ ਕੀਤਾ ਸੀ। ਇਸ ਨਾਲ ਹੀ ਸਰਕਾਰੀ ਕਰਮਚਾਰੀਆਂ ਨੂੰ ਵਾਪਸ ਲਿਆਂਦੇ ਗਏ ਕਾਲੇ ਧਨ ‘ਚੋਂ 5 ਤੋਂ 10 ਫੀਸਦੀ ਦਿ¤ਤੇ ਜਾਣ ਦਾ ਵਾਅਦਾ ਕੀਤਾ ਸੀ।ਮੁ¤ਖ ਮੰਤਰੀ ਨੇ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਲ¤ਗਾ ਕਿ ਬਿਨਾ ਕੁਝ ਕੀਤੇ ਉਨ੍ਹਾਂ ਦੇ ਖਾਤੇ ਵਿਚ ਜਦੋਂ ਇੰਨੀ ਰਾਸ਼ੀ ਆ ਜਾਵੇਗੀ ਤਾਂ ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਪਰ ਚੋਣਾਂ ਤੋਂ ਬਾਅਦ ਭਾਜਪਾ ਆਪਣੇ ਵਾਅਦੇ ਤੋਂ ਪਲਟ ਗਈ। ਉਨ੍ਹਾਂ ਨੇ ਕਿਹਾ ਕਿ ਇਸ

ਤਰ੍ਹਾਂ ਭਾਜਪਾ ਨੇਤਾਵਾਂ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਸਮੇਂ ਨੈਸ਼ਨਲ ਕਾਨਫਰੰਸ ਨੂੰ ਬਾਪ-ਬੇਟਾ ਅਤੇ ਪੀਪਲਜ਼ ਡੇਮੋਕ੍ਰੇਟਿਕ ਪਾਰਟੀ ਨੂੰ ਬਾਪ-ਬੇਟੀ ਦੀ ਪਾਰਟੀ ਦ¤ਸਦੇ ਹੋਏ ਦੋਹਾਂ ਦੀ ਰਾਜਨੀਤੀ ਤੋਂ ਜੰਮੂ-ਕਸ਼ਮੀਰ ਨੂੰ ਛੁਟਕਾਰਾ ਦਿਵਾਉਣ ਦੇ ਨਾਂ ‘ਤੇ ਵੋਟਾਂ ਮੰਗੀਆਂ ਸਨ ਪਰ ਚੋਣਾਂ ਤੋਂ ਬਾਅਦ ਭਾਜਪਾ ਨੇ ਉਸੇ ਬਾਪ-ਬੇਟੀ ਨਾਲ ਮਿਲ ਕੇ ਸੂਬੇ ‘ਚ ਸਰਕਾਰ ਬਣਾ ਲਈ।

WRITTEN BY