Skip to content
Independent perspectives. Global stories.
BREAKING

ਮੰਡੀ ਲੋਡਿੰਗ ਲੇਬਰ ਆੜ੍ਹਤੀਆਂ ਰਾਹੀਂ ਕਰਵਾਉਣ ਦੀ ਮੰਗ

Share this story

Page-1_33 ਸੁਨਾਮ, 2 ਮਾਰਚ- ਪੰਜਾਬ ਐਗਰੀਚਲਚਰਲ ਡਿਪਾਰਟਮੈਂਟ ਅਤੇ ਫੂਡ ਸਪਲਾਈਜ਼ ਕੰਟਰੋਲਰ ਅਤੇ ਪੰਜਾਬ ਮੰਡੀਕਰਣ ਬੋਰਡ ਤੋਂ ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ ਸਾਲ 2015-16 ਦਾ ਕਣਕ/ਜੀਰੀ ਦਾ ਸੀਜਣ ਸ਼ੁਰੂ ਹੋਣ ਵਾਲਾ ਹੈ। ਜਿਸ ਵਿਚ ਸਰਕਾਰ ਦੀ ਕਾਫੀ ਸਮੇਂ ਤੋਂ ਪਾਲਿਸੀ ਬਣ ਰਹੀ ਹੈ ਕਿ ਮੰਡੀ ਲੋਡਿੰਗ ਦਾ ਕੰਮ ਆੜ੍ਹਤੀਆਂ ਰਾਹੀਂ ਕਰਵਾਇਆ ਜਾਵੇ। ਪੰਜਾਬ ਮੰਡੀਕਰਣ ਬੋਰਡ ਮੰਡੀਆਂ ਵਿਚ ਲੋਡਿੰਗ ਲੇਬਰ ਦਾ ਰੇਟ ਫਿਕਸ ਕਰਕੇ ਦੂਸਰੀਆਂ ਲੇਬਰਾਂ ਦੀ ਤਰ੍ਹਾਂ ਇਹ ਕੰਮ ਆੜ੍ਹਤੀਆਂ ਰਾਹੀਂ ਕਰਵਾਇਆ ਜਾਵੇ। ਜਿਸ ਨਾਲ ਟਰਾਂਸਪੋਰਟਰਾਂ ਨੂੰ ਅਤੇ ਆੜ੍ਹਤੀਆਂ ਨੂੰ ਜੋ ਠੇਕੇਦਾਰਾਂ ਵੱਲੋਂ ਦਿੱਕਤਾਂ ਆਉਂਦੀਆਂ ਹਨ, ਉਹ ਹੱਲ ਹੋ ਜਾਣਗੀਆਂ। ਇਸ ਨਾਲ ਮੰਡੀਆਂ ਵਿਚ ਜਗ੍ਹਾ ਦੀ ਦਿੱਕਤ ਵੀ ਹੱਲ ਹੋ ਜਾਵੇਗੀ। ਕਿਉਂਕਿ ਲੇਬਰ ਠੇਕੇਦਾਰਾਂ ਵੱਲੋਂ

ਮੰਡੀਆਂ ਵਿਚ ਲੇਬਰ ਘੱਟ ਲਗਾਉਣ ਨਾਲ ਮੰਡੀਆਂ ਵਿਚ ਬੋਰੀਆਂ ਪਈਆਂ ਰਹਿੰਦੀਆਂ ਹਨ। ਸਰਕਾਰ ਲੇਬਰ ਦੇ ਸੀਜਨ ਮੌਕੇ ਟੈਂਡਰ ਪਾਸ ਕਰਦੀ ਹੈ। ਇਸ ਵਿਚ ਕਾਫੀ ਘਪਲੇਬਾਜੀ ਹੁੰਦੀ ਹੈ। ਆੜ੍ਹਤੀਆਂ ਦੇ ਨੁਮਾਂਇੰਦੇ ਇਹ ਵੀ ਵਿਸ਼ਵਾਸ ਦਿਵਾ ਚੁੱਕੇ ਹਨ ਕਿ ਜੇਕਰ ਆੜ੍ਹਤੀਆਂ ਰਾਹੀਂ ਇਹ ਕੰਮ ਕਰ ਦਿੱਤਾ ਜਾਵੇ, ਤਾਂ ਉਹ ਪਿਛਲੇ ਸਾਲ ਨਾਲੋਂ 15 ਤੋਂ 20 ਪੈਸੇ ਪ੍ਰਤੀ ਨਗ ’ਤੇ ਕੰਮ ਕਰਨ ਨੂੰ ਤਿਆਰ ਹਨ। ਕਿਉਂਕਿ ਆੜ੍ਹਤੀਆਂ ਨੂੰ ਇਸ ਲੋਡਿੰਗ ਪ੍ਰਤੀ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ। ਜੇਕਰ ਆੜ੍ਹਤੀਆਂ ਰਾਹੀਂ ਇਹ ਕੰਮ ਕਰਵਾਇਆ ਜਾਵੇ, ਤਾਂ ਇਸ ਨਾਲ ਰੁਜਗਾਰ ਦੇ ਮੌਕੇ ਵੀ ਵਧਣਗੇ ਅਤੇ ਇਸ ਨਾਲ ਕਾਫੀ ਮਜਦੂਰਾਂ ਨੂੰ ਰੁਜਗਾਰ ਮਿਲੇਗਾ। ਰੁਜਗਾਰ ਦੇਣਾ ਸਰਕਾਰ ਦੀਆਂ ਪਾਲਿਸੀਆਂ ਵੀ ਹਨ। ਪੰਜਾਬ ਮੰਡੀਕਰਣ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾਂ ਤੋਂ ਚੇਅਰਮੈਨ ਮੰਡੀਕਰਣ ਬੋਰਡ, ਖੇਤੀਬਾੜੀ ਮੰਤਰੀ, ਫੂਡ ਸਪਲਾਈਜ਼ ਮੰਤਰੀ, ਪੰਜਾਬ ਤੋਂ ਮੰਗ ਕੀਤੀ ਹੈ ਕਿ ਸੀਜਣ ਆਉਣ ਤੋਂ ਪਹਿਲਾਂ ਪਹਿਲਾਂ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇ। ਤਾਂ ਜੋ ਸੀਜਨ ਵਿਚ ਕੋਈ ਮੁਸ਼ਕਿਲ ਨਾ ਪੈਦਾ ਹੋ ਸਕੇ।
ਖੇਤੀਬਾੜੀ ਮੰਤਰੀ ਪੰਜਾਬ ਆੜ੍ਹਤੀਆਂ ਨੂੰ ਪਹਿਲਾਂ ਵੀ ਮੀਟਿੰਗ ਵਿਚ ਵਿਸ਼ਵਾਸ ਦਿਵਾ ਚੁੱਕੇ ਹਨ ਕਿ ਇਸ ਕਣਕ ਦੇ ਸੀਜਣ ਵਿਚ ਕਣਕ/ਜੀਰੀ ਦੀ ਲੋਡਿੰਗ ਦਾ ਕੰਮ ਆੜ੍ਹਤੀਆਂ ਰਾਹੀਂ ਹੀ ਕਰਵਾਇਆ ਜਾਵੇਗਾ। ਸੋ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੁਣ ਆੜ੍ਹਤੀਆਂ ਨਾਲ ਹੋਈ ਹੋਈ ਮੀਟਿੰਗ ਦਾ ਆਪਣਾ ਵਾਇਦਾ ਨਿਭਾਉਣ। ਜਿਸ ਨਾਲ ਸਰਕਾਰੀ ਖਜਾਨੇ ਨੂੰ ਵੀ ਕਾਫੀ ਫਾਇਦਾ ਹੋ ਸਕਦਾ ਹੈ। ਇਸ ਸਮੇਂ ਸੁਰੇਸ਼ ਕੁਮਾਰ, ਜੋਨੀ, ਰਾਜ ਕੁਮਾਰ, ਅਰੁਣ ਕੁਮਾਰ, ਸੁਸ਼ੀਲ ਕੁਮਾਰ, ਗੁਰਚਰਨ ਸਿੰਘ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮਹਿਲਾਂ, ਮਦਨ ਲਾਲ ਆਦਿ ਆੜ੍ਹਤੀਏ ਹਾਜਰ ਸਨ।

WRITTEN BY