Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ‘ਆਰਗੈਨਿਕ ਫਾਰਮਿੰਗ ਬੋਰਡ’ ਦੀ ਸਥਾਪਨਾ ਕਰਨ ਦਾ ਐਲਾਨ

Share this story

ਚੰਡੀਗੜ੍ਹ, 2 ਮਾਰਚ (ਪੀ. ਟੀ.)-ਸੂਬੇ ਵਿਚ ਜੈਵਿਕ ਖੇਤੀ ਨੂੰ ਪੜਾਅਵਾਰ ਢੰਗ ਨਾਲ ਅਮਲ ਵਿਚ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿਚ ‘ਆਰਗੈਨਿਕ ਫਾਰਮਿੰਗ ਬੋਰਡ’ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਮ੍ਯੁੱਖ ਮੰਤਰੀ ਨੇ ਇਹ ਐਲਾਨ ਅੱਜ ਇਥੇ 5ਵੀਂ ਨੈਸ਼ਨਲ ਆਰਗੈਨਿਕ ਫਾਰਮਿੰਗ ਕਨਵੈਂਸ਼ਨ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਤ ਕੀਤਾ ਜਾਣਾ ਸਮੇਂ ਦੀ ਲੋੜ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਇਸ ਮੰਤਵ ਲਈ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਕੌਮੀ ਅਤੇ ਖੇਤਰੀ ਸੰਸਥਾਵਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਖੇਤਾਂ ਵਿਚ ਜੈਵਿਕ ਖੇਤੀ ਦੇ ਸੰਕਲਪ ਨੂੰ ਅਪਨਾਉਣ ਲਈ ਅੱਗੇ ਆਉਣ ਤਾਂ ਕਿ ਇਸ ਨਾਲ ਕਿਸਾਨਾਂ ਨੂੰ ਜੋੜਿਆ ਜਾ ਸਕੇ ਕਿਉਂ ਜੋ ਖੇਤੀ ਦਾ ਵਪਾਰਕ ਪ੍ਰਣਾਲੀ ਵਿੱਚ

ਢਲ ਜਾਣ ਨਾਲ ਨਾ ਸਿਰਫ ਮਾਨਵੀ ਸ਼ਕਤੀ ਨੂੰ ਹੀ ਸਗੋਂ ਉਪਜਾਊ ਮਿੱਟੀ ਦੀ ਸ਼ਕਤੀ ਨੂੰ ਵੀ ਖਤਰਾ ਖੜ੍ਹਾ ਹੋ ਗਿਆ ਹੈ। ਸ. ਬਾਦਲ ਨੇ ਆਖਿਆ ਕਿ ਪੰਜਾਬੀ ਕਿਸਾਨ ਬਹੁਤ ਮਿਹਨਤੀ ਹੁੰਦੇ ਹਨ ਅਤੇ ਉਹ ਖੇਤੀ ਦੇ ਨਵੇਂ ਅਮਲਾਂ ਨੂੰ ਅਪਨਾਉਣ ਤੋਂ ਕਦੇ ਵੀ ਨਹੀਂ ਝਿਜਕਦੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਮੰਡੀਕਰਨ ਅਤੇ ਲਾਭ ਮੁਹੱਈਆ ਕਰਵਾਉਣ ਵਿਚ ਸੂਬਾ ਸਰਕਾਰ ਪੂਰਾ ਸਹਿਯੋਗ ਅਤੇ ਮਦੱਦ ਕਰੇਗੀ। ਉਨ੍ਹਾਂ ਆਖਿਆ, ‘‘ਜੈਵਿਕ ਖੇਤੀ ਨਾਲ ਕਿਸਾਨਾਂ ਨੂੰ ਜੁੜਣ ਲਈ ਇਸ ਖੇਤਰ ਦੇ ਸਰਗਰਮ ਲੋਕਾਂ, ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੋਵੇ, ਜਿਸ ਨਾਲ ਗੈਰ-ਜੈਵਿਕ ਖੇਤੀ ਨੂੰ ਜੈਵਿਕ ਖੇਤੀ ਵਿਚ ਤਬਦੀਲ ਕੀਤਾ ਜਾਵੇ। ਇਸ ਮੌਕੇ ਮ੍ਯੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਆਪਣੀ ਨੋਡਲ ਏਜੰਸੀ ਪੰਜਾਬ ਐਗਰੋ ਰਾਹੀਂ ਜੈਵਿਕ ਖੇਤੀ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਣ ਲਈ ਲੀਹੋਂ ਹਟਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 1000 ਕਿਸਾਨਾਂ ਨੂੰ ਜੈਵਿਕ ਕਿਸਾਨਾਂ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ, ਜਿਸ ਨਾਲ ਸੂਬਾ ਭਰ ਵਿਚ 550 ਏਕੜ ਰਕਬਾ ਜੈਵਿਕ ਖੇਤੀ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਐਗਰੋ ਵਲੋਂ ਹਰੇਕ ਸਾਲ 1000 ਕਿਸਾਨਾਂ ਨੂੰ ਰਜਿਸਟਰ ਕੀਤਾ ਜਾਇਆ ਕਰੇਗਾ ਤਾਂ ਕਿ ਕੀਟਨਾਸ਼ਕਾਂ ਅਤੇ ਕੈਮੀਕਲ ਵਾਲੀਆਂ ਖਾਦਾਂ ਦੀ ਅੰਨ੍ਹੀ ਵਰਤੋਂ ਦੇ ਮਾੜੇ ਪ੍ਰਭਾਵਾਂ ਤੋਂ ਮਨੁੱਖਤਾ ਨੂੰ ਬਚਾਉਣ ਲਈ ਲੋਕ ਲਹਿਰ ਆਰੰਭੀ ਜਾਵੇ।

WRITTEN BY