Skip to content
Independent perspectives. Global stories.
BREAKING

ਬਾਬਾ ਸ਼ੈਦੂ ਸ਼ਾਹ ਦਾ ਮੇਲਾ ਧਾਰਮਿਕ ਸ਼ਰਧਾ ਅਤੇ ਧੂਮਧਾਮ ਨਾਲ ਸ਼ੁਰੂ

Share this story

ਫਰੀਦਕੋਟ, 2 ਮਾਰਚ (ਜਸਬੀਰ ਜੱਸੀ)- ਇਸ ਖੇਤਰ ਦੇ ਪਿੰਡ ਕੰਮੇਆਣਾ ਵਿਖੇ ਲੱਗਣ ਪ੍ਰਮੁੱਖ ਬਾਬਾ ਸ਼ੈਦੂ ਸ਼ਾਹ ਮੇਲੇ ਦੀ ਅੱਜ ਪੂਰੀ ਧਾਰਮਿਕ ਸ਼ਰਧਾ ਅਤੇ ਧੂਮਧਾਮ ਨਾਲ ਸ਼ੁਰੂਆਤ ਹੋ ਗਈ ਹੈ। ਪਹਿਲੇ ਦਿਨ ਮੇਲੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉੁਪਰੰਤ ਗੁਰੂ ਕਾ ਅਤੁੱਟ ¦ਗਰ ਵਰਤਾਇਆ ਗਿਆ ਅਤੇ ਬਾਦ ਵਿੱਚ ਖੂਨਦਾਨ ਕੈਂਪ, ਬੱਚਿਆਂ ਦੀਆਂ ਦੌੜਾਂ, ਵਾਲੀਬਾਲ ਅਤੇ ਹੈਂਡਬਾਲ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਪ੍ਰਵਾਸੀ ਭਾਰਤੀ ਬਿਕਰਮਜੀਤ ਮੰਮੂ, ਬਾਬਾ ਸ਼ੈਦੂ ਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਅਤੇ ਪਿੰਡ ਦੀ ਪੰਚਾਇਤ ਦੇ ਸਰਪੰਚ ਜਗਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ, ਖੂਨਦਾਨੀਆਂ ਅਤੇ ਜੇਤੂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।

15 ਸਾਲ ਦੇ ਬੱਚਿਆਂ ਦੀ 100 ਮੀਟਰ ਰੇਸ ਵਿਚੋਂ ਕੁਲਜੀਤ ਸਿੰਘ ਪਹਿਲੇ, ਕਮਲਜੀਤ ਸਿੰਘ ਦੂਜੇ ਅਤੇ ਗੁਰਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਹੇ ਜਦੋਂ ਕਿ 13 ਸਾਲ ਦੇ ਬੱਚਿਆਂ ਦੀ 100 ਮੀਟਰ ਰੇਸ ਵਿੱਚੋਂ ਮਨਪ੍ਰੀਤ ਸਿੰਘ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਜਾ ਅਤੇ ਰਾਮ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 13 ਸਾਲ ਦੀਆਂ ਲੜਕੀਆਂ ਦੀ 100 ਮੀਟਰ ਦੀ ਰੇਸ ਵਿਚੋਂ ਮਨਪ੍ਰੀਤ ਕੌਰ ਪਹਿਲੇ, ਸਿਮਰਨ ਕੌਰ ਦੂਜੇ ਅਤੇ ਕਮਲਜੀਤ ਕੌਰ ਤੀਸਰੇ ਸਥਾਨ ‘ਤੇ ਰਹੇ। ਪਿੰਡ ਵਾਰ ਵਾਲੀਬਾਲ ਟੀਮਾਂ ਦੇ ਮੁਕਾਬਿਲਆਂ ਦੇ ਪਹਿਲੇ ਗੇੜ ਵਿਚੋਂ ਪਿੰਡ ਕੰਮੇਆਣਾ ਜੇਤੂ ਰਿਹਾ ਅਤੇ ਉਸਨੇ ਪਿੰਡ ਚੱਕ ਕਲਿਆਣ ਦੀ ਟੀਮ ਨੂੰ ਹਰਾਇਆ।
ਇਸੇ ਤਰ੍ਹਾਂ ਹੈਂਡਬਾਲ ਦੇ ਪਹਿਲੇ ਗੇੜ ਵਿੱਚ ਮੋਗਾ ਨੇ ਮੁਕਤਸਰ ਜ਼ਿਲੇ ਨੂੰ ਹਰਾਇਆ। ਇਸ ਸਮੇਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ 50 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨ ਇਕੱਤਰ ਕਰਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਸਮੇਂ ਪ੍ਰਵਾਸੀ ਭਾਰਤੀ ਬਿਕਰਮਜੀਤ ਮੰਮੂ, ਬਾਬਾ ਸ਼ੈਦੂ ਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਅਤੇ ਪਿੰਡ ਦੀ ਪੰਚਾਇਤ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਮੇਲੇ ਦੀ ਸਮਾਪਤੀ 5 ਮਾਰਚ ਨੂੰ ਹੋਵੇਗੀ ਅਤੇ ਇਸ ਦਿਨ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।
ਜਿਸ ਵਿੱਚ ਰਣਜੀਤ ਬਾਵਾ, ਮੇਘਾ ਮਾਣਕ, ਭੁਪਿੰਦਰ ਗਿੱਲ ਅਤੇ ਹਰਿੰਦਰ ਸੰਧੂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਲਖਵੀਰ ਸਿੰਘ ਬੀ. ਐਸ. ਐਫ., ਕੁਲਬੀਰ ਗੱਗੀ, ਗੋਗਾ ਸ਼ਰਮਾ, ਕਮਲਜੀਤ ਸ਼ਰਮਾ, ਦੇਬਾ ਸੰਧੂ, ਭੁੱਟੋ ਸੰਧੂ, ਬਿੰਦਾ ਰੋਮਾਣਾ, ਬੇਅੰਤ ਸਿੰਘ ਛਿੰਦਾ, ਗੁਰਦੀਪ ਸਿੰਘ ਸੰਧੂ, ਨਵਦੀਪ ਸਿੰਘ, ਬੌਬੀ, ਕਾਲਾ ਕੰਮੇਆਣਾ, ਜੱਸਾ, ਅਮਨਾ, ਪਰਮਜੀਤ ਗਿੱਲ, ਨਛੱਤਰ ਸਿੰਘ ਸੰਧੂ, ਸਰਬਜੀਤ ਕਿੰਗਰਾ, ਗਾਗਾ ਸ਼ਰਮਾ, ਗੋਗੀ ਸੰਧੂ, ਡਾ. ਮਨਜੀਤ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ, ਕਾਕਾ ਕਿੰਗਰਾ ਅਤੇ ਰਾਜਾ ਸੰਧੂ  ਸਮੇਤ ਵੱਡੀ ਗਿਣਤੀ ’ਚ ਕਲੱਬ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ।

WRITTEN BY