Skip to content
Independent perspectives. Global stories.
BREAKING

ਮੁਫ਼ਤੀ ਦੇ ਬਿਆਨ ’ਤੇ ਲੋਕ ਸਭਾ ’ਚ ਜ਼ੋਰਦਾਰ ਹੰਗਾਮਾ

Share this story

ਕੇਂਦਰ ਨੇ ਬਿਆਨ ਤੋਂ ਝਾੜਿਆ ਪੱਲਾ

Page-1_10 ਨਵੀਂ ਦਿ¤ਲੀ, 2 ਮਾਰਚ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੇ ਨਵੇਂ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੇ ਵਿਵਾਦਿਤ ਬਿਆਨ ’ਤੇ ਲੋਕ ਸਭਾ ’ਚ ਅ¤ਜ ਜੰਮਕੇ ਹੰਗਾਮਾ ਹੋਇਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਕਿਹਾ ਕਿ ਸਾਡੀ ਸਰਕਾਰ ਤੇ ਭਾਜਪਾ ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੇ ਉਸ ਬਿਆਨ ਤੋਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਵ¤ਖ ਕਰਦੀ ਹੈ, ਜਿਸ ’ਚ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਨਿਰਵਿਘਨ ਰੂਪ ਤੋਂ ਸੰਪੰਨ ਹੋਣ ਦਾ ਸਿਹਰਾ ਪਾਕਿਸਤਾਨ ਤੇ ਹੁਰੀਅਤ ਨੂੰ ਦਿ¤ਤਾ ਹੈ।ਰਾਜਨਾਥ ਨੇ ਕਿਹਾ ਕਿ ਸਾਡੀ ਸਰਕਾਰ ਤੇ ਭਾਜਪਾ ਜੰਮ-ਕਸ਼ਮੀਰ ਦੇ ਨਵੇਂ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੇ ਉਸ ਬਿਆਨ ਤੋਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਵ¤ਖ ਕਰਦੀ ਹੈ ਜਿਸ ’ਚ ਉਨ੍ਹਾਂ ਨੇ ਰਾਜ ’ਚ ਸ਼ਾਂਤੀਪੂਰਨ ਵਿਧਾਨ ਸਭਾ ਚੋਣਾਂ ਦਾ ਸਿਹਰਾ ਪਾਕਿਸਤਾਨ ਅਤੇ ਹੁਰੀਅਤ ਨੂੰ ਦਿ¤ਤਾ ਸੀ।

ਉਨ੍ਹਾਂ ਨੇ ਕਿਹਾ ਕਿ ਮੈਂ ਇਹ ਬਿਆਨ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਕਰਕੇ ਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਦੇ ਰਿਹਾ ਹਾਂ।ਜੰਮੂ-ਕਸ਼ਮੀਰ ’ਚ ਸ਼ਾਂਤੀਪੂਰਨ ਢੰਗ ਨਾਲ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਸਿਹਰਾ ਚੋਣ ਕਮਿਸ਼ਨ, ਫ਼ੌਜ, ਅਰਧ ਸੈਨਿਕ ਬਲਾਂ ਤੇ ਰਾਜ ਦੇ ਲੋਕਾਂ ਨੂੰ ਜਾਂਦਾ ਹੈ।
ਕਾਂਗਰਸ ਨੇ ਇਸ ਮੁੱਦੇ ਨੂੰ ਲੈ ਕੇ ਲੋਕ ਸਭਾ ’ਚੋਂ ਵਾਕਆਊਟ ਕੀਤਾ। ਉਨ੍ਹਾਂ ਦੇ ਨਾਲ ਹੀ ਸਮਾਜਵਾਦੀ ਪਾਰਟੀ ਅਤੇ ਖੱਬੇਪੱਖੀ ਪਾਰਟੀਆਂ ਨੇ ਵੀ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਤੋਂ ਸਫਾਈ ਦੀ ਮੰਗ ਕੀਤੀ। ਜਦ ਸਪੀਕਰ ਨੇ ਵਿਰੋਧੀ ਆਗੂ ਖੜਗੇ ਨੂੰ ਬੋਲਣ ਨਾ ਦਿੱਤਾ ਤਾਂ ਕਾਂਗਰਸ ਨੇ ਵਾਕਆਊਟ ਕੀਤਾ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਵੀ ਸਾਰਿਆਂ ਨੂੰ ਵਾਕਆਊਟ ਕਰਨ ਲਈ ਕਹਿੰਦਿਆਂ ਦੇਖਿਆ ਗਿਆ।
ਬਾਹਰ ਆ ਕੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਮੁਫਤੀ ਸਾਹਿਬ ਨੇ ਕਿਹਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਭ ਕੁਝ ਦਸ ਦਿੱਤਾ ਹੈ। ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਚੋਣਾਂ ਦਾ ਸਿਹਰਾ ਫੌਜ ਅਤੇ ਉਥੋਂ ਦੇ ਲੋਕਾਂ ਨੂੰ ਜਾਂਦਾ ਹੈ ਨਾ ਕਿ ਅੱਤਵਾਦੀਆਂ ਨੂੰ। ਥਰੂਰ ਨੇ ਕਿਹਾ ਕਿ ਇਹ ਗੱਠਜੋੜ ਇੱਕ ਅਨੋਖਾ ਵਿਆਹ ਸੀ ਜਿਸ ਦੇ ਹਨੀਮੂਨ ਦਾ ਸਮਾਂ ਇੱਕ ਦਿਨ ਵੀ ਨਹੀਂ ਚੱਲਿਆ।

WRITTEN BY