ਦੇਹਰਾਦੂਨ, 2 ਮਾਰਚ (ਪੀ. ਟੀ.)- ਭਾਜਪਾ ਨੇਤਾ ਸਾਧਵੀ ਪ੍ਰਾਚੀ ਨੇ ਇ¤ਕ ਵਾਰ ਫਿਰ ਵਿਵਾਦਿਤ ਬਿਆਨ ਦਿ¤ਤਾ ਹੈ। ਸਾਧਵੀ ਨੇ ਕਿਹਾ ਕਿ ਹਿੰਦੂਆਂ ਨੂੰ ਐਕਟਰ ਆਮਿਰ, ਸਲਮਾਨ ਤੇ ਸ਼ਾਹਰੁ¤ਖ਼ ਖ਼ਾਨ ਦੀਆਂ ਫ਼ਿਲਮਾਂ ਨਹੀਂ ਵੇਖਣੀਆਂ ਚਾਹੀਦੀਆਂ ਹਨ। ਦੇਹਰਾਦੂਨ ‘ਚ ਵਿਸ਼ਵ ਹਿੰਦੂ ਪਰਿਸ਼ਦ ਦੀ ਐਤਵਾਰ ਨੂੰ ਹੋਈ ਸਭਾ ‘ਚ ਸਾਧਵੀ ਪ੍ਰਾਚੀ ਨੇ ਇਨ੍ਹਾਂ ਅਭਿਨੇਤਾਵਾਂ ਦੀ ਤਸਵੀਰ ਆਪਣੇ ਘਰਾਂ ‘ਚ ਨਾ ਲਗਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਖ਼ਾਨਾਂ ਦੀ ਫ਼ਿਲਮ ਤੋਂ ਸਾਡੇ ਬ¤ਚੀਆਂ ਨੂੰ ਮੁਨਾਸਬ ਸੰਸਕਾਰ ਨਹੀਂ ਮਿਲਦੇ। ਪ੍ਰਾਚੀ ਨੇ ਕਿਹਾ ਕਿ ਇਹ ਲਵ ਜਿਹਾਦ ਲੜਾਈ ਨੂੰ ਵਧਾਵਾ ਦੇ ਰਹੇ ਹਨ। ਪ੍ਰਾਚੀ ਨੇ ਕਿਹਾ ਕਿ ਲਵ ਜਿਹਾਦ ਧਾਰਮਿਕ ਲੜਾਈ ਅੰਤਰ ਧਾਰਮਿਕ ਵਿਆਹ ਨਹੀਂ ਹੈ, ਸਗੋਂ ਇਹ ਅਪਰਾਧਿਕ ਸੋਚ ਦੇ ਨਾਲ ਕੀਤਾ ਜਾਣ ਵਾਲਾ ਜਬਰਨ ਧਰਮ
ਤਬਦੀਲੀ ਹੈ। ਹਿੰਦੂ ਸੰਗਠਨ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਪ੍ਰਾਚੀ ਨੇ ਸਾਕਸ਼ੀ ਮਹਾਰਾਜ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਹਿੰਦੂ ਜ਼ਿਆਦਾ ਤੋਂ ਜ਼ਿਆਦਾ ਬ¤ਚੇ ਪੈਦਾ ਕਰਨ ਤਾਂ ਕਿ ਦੇਸ਼ ‘ਚ ਹਿੰਦੂਆਂ ਦੀ ਗਿਣਤੀ ਘ¤ਟ ਨਾ ਹੋਵੇ। ਸਾਧਵੀ ਇ¤ਥੇ ਨਹੀਂ ਰੁਕੀ ਉਨ੍ਹਾਂ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਭਾਰਤੀ ਕੁੜੀ ਨਾਲ ਵਿਆਹ ਕਰ ਕੇ ਘਰ ਵਸਾਉਣ ਦੀ ਵੀ ਸਲਾਹ ਦਿ¤ਤੀ ਹੈ।



