ਹੈਦਰਾਬਾਦ, 1 ਮਾਰਚ (ਪੀ. ਟੀ.)- ਰਾਜਗ ਸਰਕਾਰ ਨੂੰ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੇ ਲਈ ਪ੍ਰਤੀਬਧ ਦ¤ਸਦੇ ਹੋਏ ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਅ¤ਜ ਕਿਹਾ ਕਿ ਉਹ ਇਸ ‘ਤੇ ਵਿਰੋਧੀ ਪ¤ਖ ਦੇ ਸਕਾਰਾਤਮਕ ਸੁਝਾਵਾਂ ‘ਤੇ ਵਿਚਾਰ ਕਰਨ ਲਈ ਤਿਆਰ ਹਨ। ਨਾਇਡੂ ਨੇ ਇ¤ਥੇ ਪ¤ਤਰਕਾਰਾਂ ਨੂੰ ਕਿਹਾ ਕਿ ਜਿ¤ਥੋਂ ਤ¤ਕ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀ ਗ¤ਲ ਹੈ, ਤਾਂ ਸਰਕਾਰ ਇਸਦੇ ਲਈ ਪ੍ਰਤਿਬਧ ਹੈ। ਲੇਕਿਨ ਜੇਕਰ ਸਕਾਰਾਤਮਕ ਸੁਝਾਅ ਆਉਂਦੇ ਹਨ ਤਾਂ ਨਿਸ਼ਚਿਤ ਰੂਪ ਤੋਂ ਉਨ੍ਹਾਂ ‘ਤੇ ਵਿਚਾਰ ਕੀਤੇ ਜਾਣਗੇ ਤੇ ਅਸੀਂ ਕਿਸਾਨਾਂ ਦੇ ਹਿਤਾਂ ਦੀ ਹਿਫ਼ਾਜ਼ਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪ¤ਖ ਨੂੰ ਦੇਸ਼ ਦੇ ਵਿਆਪਕ ਹਿਤ ‘ਚ ਸੋਚਣਾ ਚਾਹੀਦਾ ਹੈ। ਨਾਇਡੂ ਨੇ ਕਿਹਾ ਕਿ ਕੇਂਦਰੀ ਮੰਤਰੀ ਅਨੇਕ ਦਲਾਂ ਨਾਲ ਗ¤ਲਬਾਤ ਕਰ ਰਹੇ ਹਨ ਤੇ ਮੈਂ ਵੀ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁ¤ਖ
ਮੰਤਰੀਆਂ ਨਾਲ ਗ¤ਲ ਕਰ ਕੇ ਜ਼ਮੀਨ ਪ੍ਰਾਪਤੀ ਬਿਲ ‘ਤੇ ਉਨ੍ਹਾਂ ਦਾ ਸਮਰਥਨ ਮੰਗਿਆ ਹੈ ਤੇ ਉਨ੍ਹਾਂ ਦਾ ਰੁ¤ਖ ਸਕਾਰਾਤਮਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹੋਰ ਰਾਜਨੀਤਕ ਦਲਾਂ ਨਾਲ ਵੀ ਗ¤ਲ ਕਰ ਰਿਹਾ ਹਾਂ ਤੇ ਮੈਨੂੰ ਇਸ ਗ¤ਲ ਦਾ ਵਿਸ਼ਵਾਸ ਹੈ ਕਿ ਸਾਰੇ ਦੇਸ਼ ਦੇ ਵਿਆਪਕ ਹਿਤ ‘ਚ ਠੀਕ ਤਰ੍ਹਾਂ ਨਾਲ ਸੋਚਣਗੇ ਤੇ ਜ਼ਮੀਨ ਪ੍ਰਾਪਤੀ ਬਿਲ ਦਾ ਸਮਰਥਨ ਕਰਨਗੇ।



