ਚੰਡੀਗੜ੍ਹ, 1 ਮਾਰਚ (ਪੀ. ਟੀ.)- ਪੰਜਾਬ ਸਰਕਾਰ ਵਲੋਂ ਜਲੰਧਰ ਜਿਲੇ ਦੇ ਡੋਗਰੀ ਪਿੰਡ ਵਿਚ ਅਤਿ ਆਧੁਨਿਕ ਪੋਟੈਟੋ ਸੈਂਟਰ ਆਫ ਐਕਸੀਲੈਂਸ ਸਥਾਪਤ ਕੀਤਾ ਜਾ ਰਿਹਾ ਹੈ ਜੋ ਇਸ ਖੇਤਰ ਦਾ ਕੁਦਰਤੀ ਆਲੂ ਬੀਜ਼ ਉਦਪਾਦਨ ਇਕ ਵਿਲ¤ਖਣ ਕੇਂਦਰ ਹੋਵੇਗਾ। ਇਹ ਕੇਂਦਰ ਇੰਡੋ-ਡ¤ਚ ਦਾ ਸਾਂਝਾ ਖੇਤੀ ਉਪਰਾਲਾ ਹੋਵੇਗਾ। ਇਸ ਦਾ ਮੁਖ ਉਦੇਸ਼ ਵਾਯਰਸ ਰਹਿਤ ਗੁਣਾਤਮਕ ਆਲੂ ਬੀਜ਼ ਪੈਦਾ ਕਰਕੇ ਅਤੇ ਇਸ ਨੂੰ ਯੋਗ ਖੇਤੀ ਤਕਨੀਕ ਰਾਂਹੀ ਵਿਕਸਿਤ ਕੀਤਾ ਜਾਵੇਗੀ।ਇਸ ਗ¤ਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਾਕਰ ਦੇ ਇਕ ਬੁਲਾਰੇ ਨੇ ਦ¤ਸਿਆ ਕਿ 23.5 ਹੈਕਟਅਰ ਖੇਤਰ ਵਿਚ ਸਥਾਪਤ ਹੋ ਰਹੇ ਇਸ ਕੇਂਦਰ ਦੇ 785 ਲ¤ਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਵਿਚ ਟੀਸ਼ੂ ਕਲਚਰ ਸੁਵਿਧਾ, ਐਗਰੋਨੋਮਿਕਸ ਸੁਵਿਧਾ, ਨੈਟ ਹਾਉਸਿੰਗ, ਕੋਲਡ ਸਟੋਰ, ਰੋਟੀਨ ਪਰਖ ਲਈ ਲੈਬੋਰਟਰੀ, ਡਰਿਪ ਫਸਟੀਗੇਸ਼ਨ, ਸੋਲਰ ਪੰਪਸ, ਪਲਾਂਟਿੰਗ ਮਸ਼ੀਨਜ਼ ਜਿਸ ਵਿਚ ਗਰੀਡਿੰਗ ਅਤੇ ਪੈਕਿੰਗ ਸੰਦ ਹੋਣਗੇ
ਤੋ ਂ ਇਲਾਵਾ ਪਰਖ ਸੁਵਿਧਾਵਾਂ ਵੀ ਉਪਲ¤ਬਧ ਹੋਣਗੇ। ਨੀਦਰਲੈਂਡਜ਼ ਦੇ ਉ¤ਚ ਮਾਹਿਰਾਂ ਸਮੇਤ ਹੋਵੇਗਾ ਜਿਸ ਵਿਚ ਰਾਜ ਹਾਰਟੀਕਲਚਰ ਮਿਸ਼ਨ ਦੀ ਸਰਗਰਮ ਹਿ¤ਸੇਦਾਰੀ, ਅੰਬੈਸੀ ਆਫ ਦੀ ਕਿੰਗਡੰਮ ਆਫ ਦੀ ਨੀਦਰਲੈਂਡਜ਼ ਡ¤ਚ, ਕੌਮੀ ਅਤੇ ਪੰਜਾਬ ਨਾਲੇਜ ਪਾਟਨਰਜ਼ ਅਤੇ ਡ¤ਚ ਪੋਟੈਟੋ ਸੈਂਟਰ ਦੈ ਮੈਂਬਰ ਹੋਣਗੇ। ਉਨ੍ਹਾਂ ਦ¤ਸਿਆ ਕਿ ਇਹ ਕੇਂਦਰ ਸਾਲ ਦੇ ਅੰਤ ਤ¤ਕ ਕਾਰਜ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਉਨ੍ਹਾਂ ਅ¤ਗੇ ਦਸਿਆ ਕਿ ਇਸ ਸੰਸਥਾ ਵਲੋਂ ਜਿ¤ਥੇ ਖੇਤੀ ਤਕਨੀਕਾਂ ਦੇ ਗੁਣਾ ਨੂੰ ਵਿਕਸਿਤ ਕੀਤਾ ਜਾਵੇਗਾ ਉਥੇ ਇਸ ਦੇ ਕਲਚਰ ਅਤੇ ਪ੍ਰਬੰਧਨ ਵਿਵਹਾਰ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਲੂ ਦੀ ਬੇਹਤਰ ਖੇਤੀ ਦੇ ਲਈ ਅਤਿ ਆਧੂਨਿਕ ਖੇਤੀ ਤਕਨੀਕ ਦੇ ਨਾਲ ਨਾਲ ਵਾਇਰਸ ਫ੍ਰੀ ਉਪਜ ਨੂੰ ਵਿਕਸਿਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੋਸਟ ਹਾਰਵੇਸਟ ਅਤੇ ਭੰਡਾਰ ਕਰਨ ਦੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇ ਨਾਲ ਨਾਲ ਇਸ ਫਸਲ ਦੀ ਸਾਂਭ ਸੰਭਾਲ ਦੇ ਵ¤ਖ ਵ¤ਖ ਪ੍ਰਣਾਲੀਆਂ ਨੂੰ ਵਿਕਸਿਤ ਵੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਲੂ ਉਤਪਾਦਕਾਂ ਦੀ ਸਹਾਇਤਾ ਅਤੇ ਬੇਹਤਰੀ ਦੇ ਲਈ ਡ¤ਚ ਤਕਨੀਕ ’ਤੇ ਅਧਾਰਿਤ ਇਕ ਟਾਸਕ ਫੋਰਸ ਗਰੁ¤ਪ ਨੂੰ ਤਿਆਰ ਕੀਤਾ ਜਾਵੇਗਾ। ਬੁਲਾਰੇ ਨੇ ਅ¤ਗੇ ਦਸਿਆ ਕਿ ਤਜਵੀਜਤ ਵ¤ਖ ਵ¤ਖ ਤਕਨੀਕ ਦੇ ਇਸਤੇਮਾਲ ਨਾਲ ਆਲੂ ਦੀ ਫਸਲ ਨੂੰ ਵਿਭਿੰਨ ਰੋਗਾਂ ਤੋਂ ਮੁਕਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਨੇਟ ਹਾਉਸ ਸਮੇਤ ਹੋਰ ਤਕਨੀਕਾਂ ਦਾ ਪ੍ਰਯੋਗ ਵੀ ਕੀਤਾ ਜਾਵੇਗਾ ਤਾਂ ਜੋ ਆਲੂ ਦੀ ਬੇਹਤਰ ਫਸਲ ਤੋਂ ਕਿਸਾਨਾਂ ਨੂੰ ਵਧੇਰੇ ਲਾਭ ਹੋ ਸਕੇ।



