ਮੁੰਬਈ, 26 ਫਰਵਰੀ (ਪੀ. ਟੀ.)- ਸ਼ਿਵ ਸੈਨਾ ਨੇ ਜ਼ਮੀਨ ਪ੍ਰਾਪਤੀ ਬਿਲ ਦੇ ਖਿਲਾਫ ਆਪਣਾ ਵਿਰੋਧ ਤੇਜ਼ ਕਰਦੇ ਹੋਏ ਕਿਹਾ ਕਿ ਉਹ ਬਿਲ ਦਾ ਸਖ਼ਤ ਵਿਰੋਧ ਕਰੇਗੀ ਤੇ ਸ¤ਤਾ ‘ਚ ਰਹਿਣ ਦੀ ਕੀਮਤ ‘ਤੇ ਕਿਸਾਨਾਂ ਦੇ ਹਿਤ ਨਸ਼ਟ ਕਰਨ ਦਾ ਪਾਪ ਨਹੀਂ ਕਰੇਗੀ। ਮਹਾਰਾਸ਼ਟਰ ‘ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਇਸ ਬਿਲ ਨੂੰ ਸਖ਼ਤ ਦ¤ਸਦੇ ਹੋਏ ਕਿਹਾ ਕਿ ਇਹ ਕਿਸਾਨਾਂ ਦੀ ਹੋਂਦ ਖ਼ਤਮ ਕਰ ਦੇਵੇਗਾ। ਸ਼ਿਵ ਸੈਨਾ ਨੇ ਕਿਹਾ ਕਿ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ‘ਚ ਦਿ¤ਲੀ ਦੇ ਜੰਤਰ-ਮੰਤਰ ‘ਤੇ ਇਕ¤ਤਰ ਹੋਏ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਕਰਕੇ ਸਰਕਾਰ ਇਕ ਇੰਚ ਵੀ ਅ¤ਗੇ ਨਹੀਂ ਵ¤ਧ ਸਕੇਗੀ।
ਹਰ ਕੀਮਤ ’ਤੇ ਜ਼ਮੀਨ ਪ੍ਰਾਪਤੀ ਬਿਲ ਦਾ ਵਿਰੋਧ ਕਰਾਂਗੇ : ਸ਼ਿਵ ਸੈਨਾ



