Skip to content
Independent perspectives. Global stories.
BREAKING

ਦਿੱਲੀ ਕਮੇਟੀ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਆ ਦੇਵੇ ਕਮੇਟੀ ਦਾ ਕੰਮਕਾਰ ਸ਼ਲਾਘਾਯੋਗ : ਭਾਈ ਲਾਹੌਰੀਆ

Share this story

Page-1_13 ਨਵੀਂ ਦਿੱਲੀ, 26 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਦਿੱਲੀ ਪੁਲਿਸ ਵੱਲੋਂ ਭਾਈ ਦਇਆ ਸਿੰਘ ਲਾਹੌਰੀਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25 (1), 120 ਬੀ ਅਤੇ 121 ਏ ਅਧੀਨ ਮਾਨਯੋਗ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ ਇਨ੍ਹਾਂ ਦੇ ਨਾਲ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜ਼ਮਾਨਤ ’ਤੇ ਹਨ ਨਿਜੀ ਤੌਰ ’ਤੇ ਪੇਸ਼ ਹੋਏ ਸਨ। ਪੰਜਾਬ ਵਿਚ ਨਗਰ ਕੌਂਸਲ ਤੇ ਪੰਚਾਇਤ ਚੋਣਾਂ ਹੋਣ ਕਰਕੇ ਪੰਜਾਬ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋ ਸਕੀ। ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅੱਜ 2 ਗਵਾਹ ਪੇਸ਼ ਹੋਏ ਸੀ ਪਰ ਸੁੱਖੀ ਦੇ ਪੇਸ਼ ਨਾ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਾ ਹੋ ਸਕੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰੁਦਆਰਾ ਰਕਾਬ ਗੰਜ ਦੇ ਚੇਅਰਮੈਨ ਭਾਈ ਚਮਨ ਸਿੰਘ ਸ਼ਾਹਪੁਰਾ, ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਇਕਾਈ ਦੇ ਪ੍ਰਧਾਨ ਸ. ਸੰਸਾਰ ਸਿੰਘ ਅਤੇ ਭਾਈ ਦਇਆ ਸਿੰਘ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਪੇਸ਼ੀ ਉਪਰੰਤ ਭਾਈ ਦਇਆ ਸਿੰਘ ਲਾਹੋਰੀਆ ਨਾਲ ਉਚੇਚੇ ਤੋਰ ਤੇ ਮੁਲਾਕਾਤ ਕੀਤੀ। ਭਾਈ ਚਮਨ ਸਿੰਘ ਨਾਲ ਮੁਲਾਕਾਤ ਦੌਰਾਨ ਭਾਈ ਦਇਆ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਅਤੇ ਧਰਮ ਪ੍ਰਚਾਰ ਕਮੇਟੀ ਦੇ ਪਰਮਜੀਤ ਸਿੰਘ ਰਾਣਾ ਦੇ ਕੰਮਕਾਰ ਦੀ ਸਰਾਹਨਾ ਕਰਦਿਆ ਕਿਹਾ ਕਿ ਕਮੇਟੀ ਦਾ ਕੰਮਕਾਰ ਸ਼ਲਾਘਾਯੋਗ ਹੈ । ਉਨ੍ਹਾਂ ਕਿਹਾ ਕਿ ਬਚਿਆਂ ਨੂੰ ਵੱਧ ਤੋਂ ਵੱਧ ਉਚ ਪਧਰੀ ਸਿਖਿਆ ਦਿਵਾ ਕੇ ਅਪਣੇ ਪੈਰਾਂ ਤੇ ਖੜਾ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਅੰਦਰ ਆਰ ਐੈਸ ਐੈਸ ਦੇ ਵੱਧ ਰਹੇ ਪ੍ਰਚਾਰ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਵੀ ਜੇਲ੍ਹਾਂ ਅੰਦਰ ਸਿੱਖੀ ਰਵਾਇਤਾਂ ਦੇ ਵੱਧ ਤੋਂ ਵੱਧ ਪ੍ਰੌਗਰਾਮ ਕਰਵਾ ਕੇ ਸਿੱਖੀ ਬਾਰੇ ਪ੍ਰਚਾਰ ਕਰਨ ਦੀ ਸਖਤ ਜਰੂਰਤ ਹੈ ਜਿਸ ਨਾਲ ਜੇਲ੍ਹਾਂ ਅੰਦਰ ਹੋ ਰਹੇ ਆਰ ਐੈਸ ਐੈਸ ਦੇ ਪ੍ਰਚਾਰ ਨੂੰ ਠੱਲ ਪਾਈ ਜਾ ਸਕੇ । ਅਜ ਭਾਈ ਦਇਆ ਸਿੰਘ ਲਾਹੋਰੀਆ ਨੂੰ ਮਿਲਣ ਵਾਸਤੇ ਭਾਈ ਬਲਬੀਰ ਸਿੰਘ ਸੇਵਕ (ਚੰਡੀਗੜ), ਭਾਈ ਚਮਨ ਸਿੰਘ ਸ਼ਾਹਪੁਰਾ, ਭਾਈ ਸੰਸਾਰ ਸਿੰਘ, ਬੀਬੀ ਕਮਲਜੀਤ ਕੌਰ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਮਹਿੰਦਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਪ੍ਰੇਮੀ ਹਾਜਿਰ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਮਾਰਚ ਨੂੰ ਹੋਵੇਗੀ।

WRITTEN BY