ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਡੈਨੀ, ਸੁਨੀਲ ਗੁਪਤਾ)- ਹਲਕਾ ਦੱਖਣ ਵਿੱਚ ਆਉਂਦੇ ਇਲਾਕਾ ਅੰਨਗੜ੍ਹ ਵਿਖੇ ਕੱਲ ਸ਼ਾਮ ਗੈਂਗਸਟਰ ਜਸਬੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਰਪਾਲ ਸਿੰਘ ਲਾਲਾ ਤੇ ਤੇਜਦਾਰ ਹਥਿਆਰਾ ਨਾਲ ਹਮਲਾ ਕਰਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਅਤੇ ਉਸਦੇ ਭਰਾ ਅਤੇ ਹੋਰ ਦੋ ਸਾਥੀਆਂ ਨੂੰ ਗੰਭੀਰ ਜਖਮੀ ਕਰ ਦਿੱਤਾ ਸੀ। ਇਲਾਕਾ ਨਿਵਾਸੀਆ ਨੇ ਅੱਜ ਜੋਰਦਾਰ ਪ੍ਰਦਰਸ਼ਨ ਕਰਕੇ ਥਾਣਾ ਗੇਟ ਹਕੀਮਾਂ ਵਿਖੇ ਧਰਨਾ ਦਿੱਤਾ ਅਤੇ ਪੁਲਿਸ ਦੇ ਖਿਲਾਫ ਜੱਮਕੇ ਨਾਅਰੇਬਾਜੀ ਕੀਤੀ ਇਲਾਕੇ ਦੀਆਂ ਔਰਤਾਂ, ਬੱਚੇ ਅਤੇ ਨੋਜਵਾਨਾ ਨੇ ਪੁਲਿਸ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਸੰਧੂ ਅਤੇ ਏ.ਡੀ.ਸੀ.ਪੀ. ਪਰਮਪਾਲ ਸਿੰਘ ਅਤੇ ਸਮੂਹ ਸ਼ਹਿਰ ਦੇ ਥਾਣਿਆ ਤੋਂ ਆਏ ਪੁਲਿਸ ਅਫਸਰਾਂ ਦੇ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਪੁਲਿਸ ਤੇ ਇਲਜਾਮ ਲਗਾਇਆਂ ਕਿ ਕਤਲ ਕਰਨ ਵਾਲੇ ਜਸਬੀਰ ਨੂੰ ਗੇਟ ਹਕੀਮਾਂ ਦੇ ਐਸ.ਐਚ.ਓ. ਨੇ ਮੁਜਰਿਮ ਨੂੰ ਭੱਜਣ ਵਿੱਚ ਪੂਰੀ
ਸਹਾਇਤਾ ਕੀਤੀ। ਸਮੂਹ ਇਲਾਕਾ ਨਿਵਾਸੀਆਂ ਨੇ ਧਰਨੇ ਦੋਰਾਨ ਪੁਲਿਸ ਪ੍ਰਸਾਸ਼ਨ ਤੋਂ ਇੱਕੋ ਮੰਗ ਕੀਤੀ ਕਿ ਜਦ ਤੱਕ ਦੋਸ਼ੀ ਨੂੰ ਪੁਲਿਸ ਫੜ ਕੇ ਹਿਰਾਸਤ ਵਿੱਚ ਨਹੀ ਲੈ ਆਂਉਦੀ ਤਦ ਤੱਕ ਮਰੇ ਹੋਏ ਇਨਸਾਨ ਦਾ ਸੰਸਕਾਰ ਨਹੀ ਕੀਤਾ ਜਾਵੇਗਾ। ਧਰਨੇ ਵਾਲਿਆਂ ਨੇ ਪੁਲਿਸ ਤੇ ਇਹ ਵੀ ਦੋਸ਼ ਲਗਾਇਆਂ ਕਿ ਜੁਰਮ ਕਰਨ ਵਾਲਿਆ ਦਾ ਅਗਰ ਪੁਲਿਸ ਇਸੇ ਤਰ੍ਹਾਂ ਸਾਥ ਦਿੰਦੀ ਰਹੇਗੀ ਤਾਂ ਪੰਜਾਬ ਸਰਕਾਰ ਜੋ ਵਾਅਦਾ ਕਰਦੀ ਹੈ ਕਿ ਜੁਰਮ ਕਰਨ ਵਾਲਿਆ ਉੱਪਰ ਨਕੇਲ ਪਾਉਣ ਲਈ ਪੁਲਿਸ ਸਖਤੀ ਕਰੇਗੀ ਪਰ ਕੱਲ ਦੀ ਘਟਨਾ ਨੂੰ ਦੇਖਦੇ ਹੋਏ ਤਾਂ ਆਉਣ ਵਾਲੇ ਟਾਇਮ ਤੇ ਲੱਗਦਾ ਹੈ ਕਿ ਪੰਜਾਬ ਵਿੱਚ ਵੀ ਬਿਹਾਰ ਵਾਲੀ ਸਥਿਤੀ ਬਣਨ ਵਿੱਚ ਕੋਈ ਟਾਇਮ ਨਹੀ ਲੱਗੇਗਾ। ਪੁਲਿਸ ਅਧਿਕਾਰੀਆਂ ਨੂੰ 5-6 ਘੰਟੇ ਦੀ ਜੱਦੋ ਜਹਿਤ ਨਾਲ ਦੁਖੀ ਪਰਿਵਾਰ ਨੂੰ ਭਰੋਸੇ ਵਿੱਚ ਲਿਆਦਾ ਗਿਆ ਅਤੇ ਉਨ੍ਹਾਂ ਨੂੰ ਯਕੀਨ ਦਵਾਇਆਂ ਗਿਆ ਕਿ ਪੁਲਿਸ ਕਮਿਸ਼ਨਰ ਵੱਲੋਂ ਦੋਸ਼ੀ ਨੂੰ ਫੜਨ ਲਈ ਟੀਮਾ ਬਣਾਈਆਂ ਗਈਆਂ ਹਨ ਅਤੇ ਜਲਦ ਹੀ ਉਸਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਇਸ ਯਕੀਨ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਧਰਨਾ ਚੁੱਕ ਲਿਆ ਅਤੇ ਪੁਲਿਸ ਪ੍ਰਸਾਸ਼ਨ ਦੀ ਮੋਜੂਦਗੀ ਦੇ ਵਿੱਚ ਹਰਪਾਲ ਸਿੰਘ ਲਾਲਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।



