Skip to content
Independent perspectives. Global stories.
BREAKING

ਪਿੰਡ ਲੂਥਰ ਬਲਾਕ ਫਿਰੋਜ਼ਪੁਰ ਵਿਖੇ ਦੁੱਧ ਉਤਪਾਦਕ ਸਿਖਲਾਈ ਕੈਂਪ ਦਾ ਆਯੋਜਨ

Share this story

ਫਿਰੋਜ਼ਪੁਰ, 26 ਫਰਵਰੀ, (ਕਪੂਰ) ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਡੇਅਰੀ ਸਬੰਧੀ ਤਕਨੀਕੀ ਗਿਆਨ ਦੇਣ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਪਿੰਡ ਪੱਧਰ ਤੇ ਦੁੱਧ ਉਤਪਾਦਕ ਸਿਖਲਾਈ ਅਤੇ ਵਿਸਥਾਰ ਕੈਂਪ ਚਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜੈ ਲਾਲ ਕੱਕੜ  ਰਿਸੋਰਸ ਪਰਸਨ ਜਿਲ੍ਹਾ ਫਿਰੋਜਪੁਰ ਨੇ ਦੱਸਿਆ ਕਿ ਮਾਨਯੋਗ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸ. ਗੁਲਜਾਰ ਸਿੰਘ ਰਣੀਕੇ ਦੀ ਯੋਗ ਅਗਵਾਈ ਹੇਠ ਡਾ. ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਡਾ. ਵੀਰ ਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ ਡੇਅਰੀ ਬੋਰਡ ਫਿਰੋਜਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਦੁੱਧ ਦੇ ਮੰਡੀਕਰਨ ਤੇ ਸਾਫ ਦੁੱਧ ਪੈਦਾ ਕਰਨ ਦੇ ਨੁਕਤੇ ਅਤੇ ਘੱਟ ਲਾਗਤ

ਨਾਲ ਦੁੱਧ ਪੈਦਾ ਕਰਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ. ਜੈ ਲਾਲ ਕੱਕੜ ਨੇ ਹਰੇ ਚਾਰੇ ਦੀ ਮਹੱਤਤਾ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਅਤੇ ਹਰੇ ਚਾਰੇ ਤੋਂ ਆਚਾਰ ਤਿਆਰ ਕਰਨ ਦੀ ਵਿਉਂਤ ਬੰਦੀ ਕਿਸਾਨਾਂ ਨੂੰ ਦੱਸੀ। ਸ. ਗੁਰਮੇਲ ਸਿੰਘ ਸਹਾਇਕ  ਰਿਸੋਰਸ ਪਰਸਨ ਨੇ ਕਿਸਾਨਾਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਵੱਡੀ ਪੱਧਰ ਤੇ ਕਿਸਾਨ ਅਤੇ ਕਿਸਾਨ ਬੀਬੀਆਂ ਹਾਜਰ ਸਨ। ਪਿੰਡ ਦੇ ਸਰਪੰਚ ਬਲਕਾਰ ਸਿੰਘ, ਪੰਚ ਦਰਸ਼ਨ ਸਿੰਘ, ਪ੍ਰਧਾਨ ਅੰਬ ਕੁਮਾਰ ਨਾਹਰ, ਪੰਚ ਰਾਮ ਸੁੱਖ, ਰੇਸ਼ਮ ਸਿੰਘ ਮੰਨਾਂ, ਮਹਿਲਾ ਮੰਡਲ ਦੀ ਪ੍ਰਧਾਨ ਸੁਮਿੱਤਰਾ, ਪੰਚ ਵਿਜੈ ਕੁਮਾਰ, ਪੰਚ ਸੋਨੂੰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

WRITTEN BY