Skip to content
Independent perspectives. Global stories.
BREAKING

ਅਕਾਲੀਆਂ ਨੂੰ ਸਾਰੀਆਂ 13 ਸੀਟਾਂ ’ਤੇ ਜਿੱਤ ਦਵਾਉਣ ਵਾਲੇ ਮਜੀਠਾ ਵਾਸੀ ਵਧਾਈ ਦੇ ਪਾਤਰ : ਮਜੀਠੀਆ

Share this story

Page-1_07 ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ, ਸੁਨੀਲ ਗੁਪਤਾ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਨਗਰ ਕਮੇਟੀ ਮਜੀਠਾ ਦੀਆਂ ਚੋਣ ’ਚ  ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ’ਤੇ ਹੂੰਝਾ ਫੇਰ ਜਿਤ ਦਵਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਬਾਦਲ ਸਰਕਾਰ ਵੱਲੋਂ ਕਰਾਏ ਗਏ ਵਿਕਾਸ ਦੇ ਹੱਕ ’ਚ ਦਿੱਤਾ ਗਿਆ ਫਤਵਾ ਕਰਾਰ ਦਿੱਤਾ ਹੈ। ਅੱਜ ਸ. ਬਿਕਰਮ ਸਿੰਘ ਮਜੀਠੀਆ ਜੋ ਕਿ ਮਜੀਠਾ ਦੇ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਨ ਲਈ ਆਏ ਸਨ ਨੇ ਕਿਹਾ ਕਿ ਮਜੀਠਾ ਦੇ ਵਾਸੀਆਂ ਨੇ ਕਾਂਗਰਸ ਦੇ ਕੂੜ ਪ੍ਰਚਾਰ ਦਾ ਇਸ ਕਦਰ ਮੂੰਹ ਤੋੜ ਜਵਾਬ ਦਿਤਾ ਕਿ ਲਾਲੀ ਮਜੀਠਾ ਨੂੰ ਆਪਣੀਆਂ ਘਰੇਲੂ ਵਾਰਡਾਂ 6 ਅਤੇ 12 ਵਿਚੋਂ ਵੀ ਬੁਰੀਤ ਨਮੋਸ਼ੀ ਜਨਕਰਾਂ ਹਾਂਾਰ

ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਦਾ ਕਾਗਜ ਰੱਦ ਨਹੀਂ ਹੋਇਆ ਤੇ ਉਹਨਾਂ ਨੂੰ ਇਸ ਵਾਰ ਲੋਕਾਂ ਤੋਂ ਫਤਵਾ ਲੈਣ ਲਈ ਮਜਬੂਰ ਹੋਣਾ ਪਿਆ। ਮਜੀਠਾ ਵਾਸੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਭਾਰੀ ਮਤਦਾਨ ਲਈ ਧੰਨਵਾਦ ਕਰਦਿਆਂ  ਉਹਨਾਂ ਕਿਹਾ ਕਿ ਮਜੀਠਾ ਵਾਸੀਆਂ ਨੇ ਪਹਿਲਾਂ ਵਾਂਗ ਇਸ ਵਾਰ ਵੀ ਵਿਕਾਸ ਅਤੇ ਸ਼ਾਂਤੀ ਦੇ ਹੱਕ ’ਚ ਵੋਟ ਪਾਈ ਹੈ ਅਤੇ ਇਸ ਨਾਲ ਕਸਬੇ ਦੇ ਮਾਹੌਲ ਨੂੰ ਦਾਅ ’ਤੇ ਲਾ ਕੇ ਰਾਜਨੀਤੀ ਕਰਨ ਵਾਲਿਆਂ ਦੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂ ਕਿ ਲੋਕ ਵਿਕਾਸ, ਖੁਸ਼ਹਾਲੀ ਅਤੇ ਅਮਨ-ਸ਼ਾਂਤੀ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਹਨ ਨਾ ਕਿ ਨਫ਼ਰਤ ਦੀ ਰਾਜਨੀਤੀ ਨੂੰ। ਇਸ ਮੌਕੇ ਜੇਤੂਆਂ ਦਾ ਢੋਲ ਢਮਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਭਾਈ ਮਨਜੀਤ ਸਿੰਘ, ਤਲਬੀਰ ਸਿੰਘ ਗਿਲ, ਜੋਧ ਸਿੰਘ ਸਮਰਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਭਸ਼ਰ, ਗਗਨ ਦੀਪ ਸਿੰਘ ਭਕਨਾ ਆਦਿ ਵੀ ਮੌਜੂਦ ਸਨ।

WRITTEN BY