Skip to content
Independent perspectives. Global stories.
BREAKING

ਅਨੰਦਪੁਰ ਸਾਹਿਬ ’ਚ ਅਕਾਲੀ-ਭਾਜਪਾ 13 ’ਚੋਂ 6 ਸੀਟਾਂ ’ਤੇ ਕਾਬਜ਼

Share this story

Page-1_14 ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਦਵਿੰਦਰਪਾਲ ਸਿੰਘ)- ਨਗਰ ਕੌਂਸਲ ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚ ਹੋਈਆਂ ਚੋਣਾਂ ਵਿਚ 6 ਅਕਾਲੀ ਭਾਜਪਾ ਗਠਜੋੜ ਦੇ ਅਤੇ 5 ਕਾਂਗਰਸ ਪੱਖੀ ਅਜਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋ ਕਿ 2 ਹੋਰ ਅਜਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਇਸ ਬਾਰੇ ਚੋਣ ਅਫਸਰ ਅਮਰਜੀਤ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰ: 1 ਚੌਂ ਅਜਾਦ ਉਮੀਦਵਾਰ ਭਜਨ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਜਗਤ ਰਾਮ ਨੂੰ 148 ਵੋਟਾਂ ਨਾਲ ਹਰਾਇਆ। ਵਾਰਡ ਨੰ: 2 ਤੋ ਅਜਾਦ ਉਮੀਦਵਾਰ ਸੁਨੀਤਾ ਦੇਵੀ ਨੇ ਆਪਣੀ ਵਿਰੋਧੀ ਅਕਾਲੀ ਦੱਲ ਦੀ ਸੁਨੀਲਮ ਕੌਰ ਨੂੰ 383 ਵੋਟਾਂ ਨਾਲ ਹਰਾਇਆ। ਵਾਰਡ ਨੰ: 3 ਤੋ ਅਕਾਲੀ ਦੱਲ ਦੀ ਮਨਪ੍ਰੀਤ ਕੌਰ ਅਰੋੜਾ ਨੇ ਆਪਣੇ ਵਿਰੋਧੀ ਤੋ 138 ਤੇ

ਜਿੱਤ ਪ੍ਰਾਪਤ ਕੀਤੀ। ਵਾਰਡ ਨੰ: 4 ਚੋਂ ਅਜਾਦ ਉਮੀਦਵਾਰ ਜਤਿੰਦਰ ਕੌਰ ਨੇ ਆਪਣੀ ਵਿਰੋਧੀ ਅਕਾਲੀ ਦੱਲ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 193 ਵੋਟਾਂ ਨਾਲ ਹਰਾਇਆ। ਵਾਰਡ ਨੰ: 5 ਚੌਂ ਭਾਜਪਾ ਦੇ ਇੰਦਰਜੀਤ ਕੌਸ਼ਲ ਬਿਨਾ ਮੁਕਾਬਲਾ ਪਹਿਲਾਂ ਹੀ ਜਿੱਤ ਚੁੱਕੇ ਹਨ। ਵਾਰਡ ਨੰ: 6 ਚੋਂ ਅਜਾਦ ਉਮੀਦਵਾਰ ਕਰਨੈਲ ਸਿੰਘ ਨੇ ਆਪਣੇ ਵਿਰੋਧੀ ਭਾਜਪਾ ਦੇ ਮੋਹਨ ਸਿੰਘ ਕੈਂਥ ਨੂੰ 74 ਵੋਟਾਂ ਨਾਲ ਹਰਾਇਆ। ਵਾਰਡ ਨੰ: 7 ਚੋਂ ਭਾਜਪਾ ਦੀ ਸੋਨਿਕਾ ਮਹਿਤਾ ਨੇ ਆਪਣੇ ਵਿਰੋਧੀ ਗੁਰਮੇਲ ਕੌਰ ਨੂੰ 99 ਵੋਟਾਂ ਨਾਲ ਹਰਾਇਆ। ਵਾਰਡ ਨੰ: 8 ਤੋ ਅਜਾਦ ਉਮੀਦਵਾਰ ਗੁਰਅਵਤਾਰ ਸਿੰਘ ਚੰਨ ਨੇ ਆਪਣੇ ਵਿਰੋਧੀ ਅਕਾਲੀ ਦੱਲ ਦੇ ਹਰਜੀਤ ਸਿੰਘ ਅਚਿੰਤ ਨੂੰ 27 ਵੋਟਾਂ ਦੇ ਫਰਕ ਨਾਲ ਹਰਾਇਆ। ਵਾਰਡ ਨੰ: 9 ਤੋ ਅਜਾਦ ਉਮੀਦਵਾਰ ਹਰਜੀਤ ਸਿੰਘ ਜੀਤਾ ਨੇ ਤੇਜਵੰਤ ਸਿੰਘ ਰਾਣਾ ਨੂੰ ਹਰਾਇਆ। ਵਾਰਡ ਨੰ: 10 ਤੋ ਨਰਿੰਦਰ ਨਿੰਦਾ ਨੇ ਰਾਮ ਜੀ ਬਾਲੂ ਨੂੰ 168 ਵੋਟਾਂ ਨਾਲ  ਹਰਾਇਆ। ਵਾਰਡ ਨੰ: 11 ਤੋਂ ਅਕਾਲੀ ਉਮੀਦਵਾਰ ਰਾਮ ਸਿੰਘ ਨੇ ਕਰਮ ਸਿੰਘ ਨੂੰ 45 ਵੋਟਾਂ ਨਾਲ  ਹਰਾਇਆ। ਵਾਰਡ ਨੰ: 12 ਤੋਂ ਭਾਜਪਾ ਦੀ ਰੀਤਾ ਨੇ ਜਸਬੀਰ ਕੌਰ ਨੂੰ 114 ਵੋਟਾਂ ਨਾਲ ਹਰਾਇਆ। ਵਾਰਡ ਨੰ: 13 ਤੋ ਅਕਾਲੀ ਉਮੀਦਵਾਰ ਮਹਿੰਦਰ ਸਿੰਘ ਵਾਲੀਆ ਨੇ ਜਤਿੰਦਰ ਸਿੰਘ ਨੂੰ 346 ਵੋਟਾਂ ਨਾਲ ਹਰਾਇਆ।

WRITTEN BY