Skip to content
Independent perspectives. Global stories.
BREAKING

ਨਥਾਣਾ ਨਗਰ ਪੰਚਾਇਤ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ

Share this story

Page-1_24 ਨਥਾਣਾ, 25 ਫਰਵਰੀ (ਇੰਦਰਜੀਤ ਨਥਾਣਾਂ)- ਨਗਰ ਪੰਚਾਇਤ ਨਥਾਣਾ ਦੀ ਪਹਿਲੀ ਵਾਰ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗਿਆਰਾਂ ਵਾਰਡਾਂ ਵਿੱਚੋਂ ਨੌ ਵਾਰਡਾਂ ਤੇ ਕਬਜਾ ਕਰਕੇ ਵੱਡੀਂ ਜਿੱਤ ਦਰਜ਼ ਕੀਤੀ   ਇਸਦੇ ਨਾਲ ਹੀ ਕਾਂਗਰਸ ਪਾਰਟੀ ਇੱਕ ਵਾਰਡ ਤੱਕ ਸਿਮਟ ਕੇ ਰਹਿ ਗਈ ਹੈ, ਜਦੋਂਕਿ ਇੱਕ ਅਜ਼ਾਦ ਉਮੀਦਵਾਰ ਵੀ ਜੇਤੂ ਰਿਹਾ ਹੈ। ਚੋਣ ਅਮਲ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹਿਆਂ। ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ  ਦੀ ਰਣਜੀਤ ਕੌਰ ਨੇ ਕਾਂਗਰਸ ਦੀ ਉਮੀਦਵਾਰ ਕਿਰਨਜੀਤ ਕੌਰ ਨੂੰ 57 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 2 ਜੋ ਐਸ. ਸੀ ਵਰਗ ਲਈ ਰਾਖਵਾਂ ਸੀ ਵਿੱਚ  ਸ਼੍ਰੋਮਣੀ ਅਕਾਲੀ ਦਲ  ਹਰਵਿੰਦਰ

ਸਿੰਘ ਵੱਟਾ 161 ਵੋਟਾਂ ਤੇ ਜੇਤੂ ਰਿਹਾ। ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਿਰਪਾਲ ਸਿੰਘ ਨੇ 11 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ  ਦੀ ਰਾਣੀ ਕੌਰ ਨੇ ਕਾਂਗਰਸ ਦੀ ਰਾਜ ਕੌਰ ਨੂੰ ਹਰਾ ਕੇ 93 ਵੋਟਾਂ ਤੇ ਜਿੱਤ ਹਾਸਲ ਕੀਤੀ। ਇਸ ਤਰ੍ਹਾ ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਖੁਸ਼ਪੀਤ ਕੌਰ 151 ਵੋਟਾਂ ਤੇ ਜੇਤੂ ਰਹੀ। ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਮੰਦਰ ਸਿੰਘ ਨੇ 185 ਵੋਟਾਂ ਤੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ  ਦੇ ੳਮੀਦਵਾਰ ਦਿਲਬਾਗ ਸਿੰਘ ਸਾਬਕਾ ਸਰਪੰਚ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ – ਭਾਜਪਾ ਗੱਠਜੋੜ ਦੇ ਉਮੀਦਵਾਰ ਹਰਿੰਦਰਜੀਤ ਸਿੰਘ ਨਾਮੀ 140 ਵੋਟਾਂ ਤੇ ਜੇਤੂ ਕਰਾਰ ਦਿੱਤੇ ਗਏ। ਵਾਰਡ ਨੰਬਰ 9 ਤੋਂ ਸ਼੍ਰੋਮਣੀ ਅਕਾਲੀ ਦਲ  ਦੀ ਉਮੀਦਵਾਰ ਬਲਵੀਰ ਕੌਰ 173 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 10 ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਨੇ  ਸ਼੍ਰੋਮਣੀ ਅਕਾਲੀ ਦਲ ਦੇ ਗੁਰਚਰਨ ਸਿੰਘ ਨੂੰ 11 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 11 ਤੋਂ ਬਾਗੀ ਅਕਾਲੀ ਉਮੀਦਵਾਰ ਗੁਰਪਿਆਰ ਸਿੰਘ ਰਿੱਚੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਪਾਲ ਸਿੰਘ ਲੀਲਾ ਨੂੰ 98 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਅਤੇ ਸਰਕਲ ਪ੍ਰਧਾਨ ਸਰਪੰਚ ਗੁਰਲਾਭ ਸਿੰਘ ਢੇਲਵਾਂ ਨੇ ਅਕਾਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੀ ਜਿੱਤ ਕਰਾਰ ਦਿੰਦਿਆਂ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਨਥਾਣਾ,25 ਫਰਵਰੀ ਬੱਜੋਆਣੀਆਂ-ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਭਾਵੇਂ ਅਕਾਲੀ ਭਾਜਪਾ ਦਾ ਪੱਲੜਾ ਭਾਰੀ ਰਿਹਾ ਪਰ ਇਕ ਅਜ਼ਾਦ ਅਤੇ ਇਕ ਕਾਂਗਰਸੀ ਉਮੀਦਵਾਰ ਜੇਤੂ ਰਿਹਾ ਜਿਸ ਦੀ ਖੂਬ ਚਰਚਾ ਹੋ ਰਹੀ ਸੀ। ਅਜ਼ਾਦ ਉਮੀਦਵਾਰ ਗੁਰਪਿਆਰ ਸਿੰਘ ਰਿਚੀ ਜੇਤੂ ਰਿਹਾ ਹੈ। ਇਸ ਨੇ ਅਕਾਲੀ ਉਮੀਦਵਾਰ ਗੁਰਪਾਲ ਸਿੰਘ ਲੀਲਾ ਨੂੰ 89 ਵੋਟਾਂ ਨਾਲ ਹਰਾਇਆ। ਇਹ ਅਜ਼ਾਦ ਉਮੀਦਵਾਰ ਭਾਵੇ ਅਕਾਲੀ ਦਲ ਵਿਚੋ ਟਿਕਟ ਨਾ ਮਿਲਣ ਕਰਕ ੇ ਬਾਗੀ ਹੋਇਆ ਸੀ ਇਸ ਉਮੀਦਵਾਰ ਦੇ ਵਿਕਾਸ ਕਰਵਾਇਆ ਹੋਣ ਕਰਕੇ ਜਿੱਤ ਹੋਈ ਦੱਸਿਆ ਜਾ ਰਿਹਾ ਹੈ। ਵਾਰਡ ਨੰਬਰ 10 ਵਿਚੋ ਸਭ ਤੋ ਘੱਟ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਇਕੋ ਇਕ ਕਾਂਗਰਸੀ ਬਲਵਿੰਦਰ ਸਿੰਘ ਪਾਲੋ ਕਾ ਨੇ ਗੁਰਚਰਨ ਸਿੰਘ ਚਰਨਾ ਨੂੰ ਸਿਰਫ 11 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਵਾਰਡ ਵਿਚ ਸਭ ਤੋ ਜ਼ਿਆਦਾ ਵੋਟਾਂ ਕਾਂਗਰਸ ਦੀਆ ਹੋਣ ਕਰਕੇ ਅਜਿਹਾ ਹੋਇਆ ਦੱਸਿਆ ਜਾ ਰਿਹਾ ਹੈ। ਇਸ ਖੇਤਰ ਵਿਚ ਭਾਵੇ ਕਾਂਗਰਸ ਦੀ ਜਿੱਤ ਹੋਈ ਪਰ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦਾ ਲਾਭ ਜ਼ਰੂਰ ਮਿਲਿਆ। ਵਾਰਡ ਨੰਬਰ 6 ਵਿਚੋ ਸਭ ਤੋ ਜ਼ਿਆਦਾ 185 ਵੋਟਾਂ ਪ੍ਰਾਪਤ ਕਰਨ ਵਾਲੇ ਅਕਾਲੀ ਭਾਜਪਾ ਉਮੀਦਵਾਰ ਸਖਮੰਦਰ ਸਿੰਘ ਨੇ ਅਜ਼ਾਦ ਉਮੀਦਵਾਰ ਬਲਕਾਰ ਸਿੰਘ ਨੂੰ ਹਰਾਇਆ, ਜਿਸ ਨੂੰ ਸਰਕਾਰ ਹੋਣ ਖੂਬ ਫਾਇਦਾ ਹੋਇਆ।

WRITTEN BY