ਬਠਿੰਡਾ, 24 ਫਰਵਰੀ (ਗੁਰਤੇਜ ਸਿੰਘ ਸਿੱਧੂ/ਅਮਰਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ ਨੇ ਬਠਿੰਡਾ ਜਿਲ੍ਹੇ ਅੰਦਰ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਮਿਸ਼ਨ 2017 ਨੂੰ ਸਰ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਨੇ ਵਰਕਰਾਂ ਦੀ ਸਹੂਲਤ ਲਈ ਬਠਿੰਡਾ ਵਿੱਚ ਜਿਲ੍ਹਾ ਪੱਧਰ ਦਾ ਦਫਤਰ ਵੀ ਅੱਜ ਖੋਲ੍ਹ ਦਿੱਤਾ ਹੈ। ਪਰ ਇਸ ਦਫਤਰ ਦਾ ਰਸਮੀ ਉਦਘਾਟਨ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਅੱਜ ਪਾਰਟੀ ਦਫਤਰ ਅੰਦਰ ਹੋਈ ਪਾਰਟੀ ਦੀ ਇੱਕ ਮੀਟਿੰਗ ਵਿਚ ਦਫਤਰ ਅਤੇ ਪਾਰਟੀ ਦੇ ਕੰਮ ਨੂੰ ਸੁੱਚਜੇ ਢੰਗ ਨਾਲ ਚਲਾਉਣ ਲਈ ਸੁਝਾਅ ਮੰਗੇ ਗਏ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵਲੋ ਕਿਹਾ ਗਿਆ ਕਿ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਪੰਜਾਬ ਮਿਸ਼ਨ 2017 ਲਈ ਇੱਕ ਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਜਿਸ ਤੇ ਸਾਰਿਆਂ ਨੇ ਹੱਥ ਖੜੇ ਕਰਕੇ
ਸਹਿਮਤੀ ਦਿੇੱਤੀ।ਅਮ੍ਰਿਤ ਲਾਲ ਅਗਰਵਾਲ,ਫਾਉਡਰ ਮੈਬਰ ਨੇ ਕਿਹਾ ਕਿ ਦਫਤਰ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 15 ਮੈਂਬਰਾਂ ਦੀ ਟੀਮ ਬਣਾਈ ਗਈ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੱਧੀਆ ਢੰਗ ਨਾਲ ਚਲਾਉਣ ਲਈ ਮੱਦਦ ਮਿਲੇਗੀ। ਮੀਟਿੰਗ ਵਿਚ ਜਗਜੀਵਨ ਸ਼ਰਮਾ, ਬਿਲਾਸ ਚੰਦ, ਅਮ੍ਰਿਤ ਲਾਲ ਅਗਰਵਾਲ, ਬਲਵਿੰਦਰ (ਕਾਕਾ), ਕਿਦਾਰ ਨਾਥ , ਕੇ.ਸੀ.ਬੱਗਾ, ਸੁਰਿੰਦਰ ਵਾਟਸ, ਜੀ ਐਸ ਧਾਲੀਵਾਲ ,ਕ੍ਰਿਪਾਲ ਸਿੰਘ ,ਅਮਰਦੀਪ ਸਿੰਘ ਰਾਜਨ, ਹਰਜਿੰਦਰ ਕੌਰ, ਹਰਮੀਤ ਸਿੰਘ ਚਾਹਲ, ਕਸ਼ਮੀਰ ਸਿੰਘ, ਦਵਿੰਦਰ, ਸਿਮਰਤ ਕੌਰ, ਐਸ.ਆਰ ਬਾਂਸਲ, ਰਣ ਸਿੰਘ, ਗੁਰਜੰਟ ਸਿੰਘ ,ਜੇ ਮਾਹੀਠ, ਰਾਮਚੰਦਰ, ਐਡਵੋਕੇਟ ਗੁਰਦਾਸ ਸਿੰਘ ਝੁੰਬਾ ਨੇ ਹਿੱਸਾ ਲਿਆ।



