Skip to content
Independent perspectives. Global stories.
BREAKING

ਨਗਰ ਨਿਗਮ ਨੂੰ ਭੇਜਿਆ ਕਾਂਗਰਸ ਨੇ ਕਾਨੂੰਨੀ ਨੋਟਿਸ

Share this story

ਜਲੰਧਰ, 23 ਫਰਵਰੀ (ਸੁਖਵਿੰਦਰ ਦਕੋਹਾ)- ਜਲੰਧਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਵਧਦੇ ਆਤੰਕ ਦੇ ਮੱਦੇਨਜ਼ਰ ਕਾਂਗਰਸ ਦੇ ਲੀਗਲ ਸੈੱਲ ਨੇ  ਜਲੰਧਰ ਨਗਰ ਨਿਗਮ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ?ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਅਵਾਰਾ ਕੁੱਤਿਆਂ ਤੇ ਨਕੇਲ ਨਾ ਕਸੀ ਗਈ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਿੰਦਰ ਬੇਰੀ ਅਤੇ ਜਲੰਧਰ ਕਾਂਗਰਸ ਲੀਗਲ ਸੈੱਲ ਦੇ ਉਪ ਪ੍ਰਧਾਨ ਐਡਵੋਕੇਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਨੋਟਿਸ ਵਿੱਚ ਨਿਗਮ ਕਮਿਸ਼ਨਰ ਨੂੰ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਸ਼ਹਿਰ ਵਾਸੀਆਂ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਹੈ ? ਉਹਨਾਂ ਅੱਗੇ ਦੱਸਿਆ ਕਿ ਬਸਤੀਆਤ ਅਤੇ ਨੇੜਲੇ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੁਆਰਾ 25-30 ਲੋਕਾਂ ਨੂੰ ਵੱਢ ਖਾਧਾ ਗਿਆ ? ਸ਼ਹਿਰ ਵਿੱਚ ਹਰ ਪਾਸੇ ਅਵਾਰਾ ਕੁੱਤਿਆਂ ਕਾਰਨ ਦਿਨ ਰਾਤ

ਪਰੇਸ਼ਾਨੀ ਰਹਿੰਦੀ ਹੈ ? ਉਹਨਾਂ ਅੱਗੇ ਦੱਸਿਆ ਕਿ ਨੋਟਿਸ ਵਿੱਚ ਗੰਦਗੀ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ? ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਨੇ 15 ਦਿਨਾਂ ਅੰਦਰ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਪਾਰਟੀ  ਦੁਆਰਾ ਮਾਨਯੋਗ ਅਦਾਲਤ ਵਿੱਚ ਰਿਟ ਦਾਇਰ ਕੀਤੀ ਜਾਵੇਗੀ ?ਵਾਰਡ ਨੰਬਰ 47, ਜਿੱਥੇ ਹਲਕਾਏ ਕੁੱਤੇ ਨੇ ਸਭ ਤੋਂ ਵੱਧ 14 ਲੋਕਾਂ ਨੂੰ ਵਢਿਆ ਉਥੋਂ ਦੇ ਪਾਰਸ਼ਦ ਹਰਸਿਮਰਨ ਜੀਤ ਬੰਟੀ  ਨੇ ਦੱਸਿਆ ਕਿ ਉਹ ਪਾਗਲ ਕੁੱਤੇ ਦੁਆਰਾ ਪੀੜਤ ਲੋਕਾਂ ਨੂੰ ਨਾਲ  ਲੈਕੇ ਮੰਗਲਵਾਰ ਸਵੇਰੇ  11ਵਜੇ ਜਲੰਧਰ ਦੇ ਡੀ.ਸੀ. ਨੂੰ ਮਿਲਣਗੇ ਤਾਂ ਜੋ ਪੀੜਤਾਂ  ਨੂੰ ਸਰਕਾਰ ਤੋਂ ਮੁਆਵਜ਼ਾ ਦਿਵਾਇਆ ਜਾ ਸਕੇ।

WRITTEN BY