Skip to content
Independent perspectives. Global stories.
BREAKING

ਨਿਤੀਸ਼ ਨੇ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ

Share this story

ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ
Page-1_10 ਪਟਨਾ, 22 ਫਰਵਰੀ (ਪੀ.ਟੀ. ਲਾਈਵ) – ਜਨਤਾ ਦਲ ਯੂ ਦੇ ਨੇਤਾ ਸ੍ਰੀ ਨਿਤੀਸ਼ ਕੁਮਾਰ ਨੇ ਅ¤ਜ ਚੌਥੀ ਵਾਰ ਬਿਹਾਰ ਦੇ ਮੁ¤ਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਭਵਨ ਦੇ ਰਜਿੰਦ ਮੰਡਪ ‘ਚ ਆਯੋਜਿਤ ਸਮਾਰੋਹ ‘ਚ ਸ਼ਾਮ ਪੰਜ ਵਜੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨਿਤੀਸ਼ ਨੂੰ ਮੁ¤ਖ ਮੰਤਰੀ ਦੀ ਸਹੁੰ ਦਿਵਾਈ। ਸਹੁੰ ਸਮਾਰੋਹ ‘ਚ ਕਈ ਵੱਡੇ ਰਾਜਨੀਤੀਕ ਆਗੂ ਸ਼ਾਮਲ ਹੋਏ। ਬਿਹਾਰ ’ਚ ਸ¤ਤਾਧਾਰੀ ਦਲ ਯੁਨਾਈਟਡ ਵਿਧਾਇਕ ਦਲ ਦੇ ਨਵੇਂ ਬਣੇ ਨੇਤਾ ਨਿਤੀਸ਼ ਨਾਲ ਜੇ.ਡੀ.ਯੂ ਦੇ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਸ ਸਮਾਰੋਹ ’ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ, ਉਤਰ ਪ੍ਰਦੇਸ਼ ਦੇ ਮੁ¤ਖ ਮੰਤਰੀ ਅਖਿਲੇਸ਼ ਯਾਦਵ, ਪ¤ਛਮ ਬੰਗਾਲ ਦੀ ਮੁ¤ਖ ਮੰਤਰੀ ਮਮਤਾ ਬੈਨਰਜੀ, ਅਸਮ ਦੇ ਮੁ¤ਖ ਮੰਤਰੀ ਤੁਰਣ ਗੋਗੋਈ, ਸਾਬਕਾ ਪ੍ਰਧਾਨ ਮੰਤਰੀ ਐਚ.ਡੀ.ਦੇਵਗੌੜਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਵੀ ਹਿ¤ਸਾ ਲਿਆ।

ਧਰਮ ਨਿਰਪ¤ਖਤਾ ਦਾ ਹਵਾਲਾ ਦੇ ਕੇ ਨਰਿੰਦਰ ਮੋਦੀ ਦਾ ਵਿਰੋਧ ਕਰਨ ਅਤੇ ਇਸੇ ਤਰ੍ਹਾਂ ਨਾਲ ਬਿਹਾਰ ’ਚ ਭਾਜਪਾ ਨਾਲ ਰਿਸ਼ਤਾ ਤੋੜਣ ਵਾਲੇ ਨਿਤੀਸ਼ ਕੁਮਾਰ ਦੇ ਸਿਆਸੀ ਸੁਰ ਹੁਣ ਬਦਲ ਗਏ ਹਨ।
ਨਿਤੀਸ਼ ਕੁਮਾਰ ਨੂੰ ਹੁਣ ਬਿਹਾਰ ਦੀ ਭਲਾਈ ਲਈ ਪੀ.ਐਮ. ਮੋਦੀ ਨਾਲ ਮਿਲ ਕੇ ਕੰਮ ਕਰਨ ਦਾ ਐਲਾਣ ਕੀਤਾ ਹੈ। ਨਿਤੀਸ਼ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਕਿ ਮੈਂ ਪਿਛਲੇ 9 ਸਾਲਾਂ ਤੋਂ ਕਰਦਾ ਆਇਆ ਹਾਂ, ਮੈਂ ਬਿਹਾਰ ਦੇ ਹਰੇਕ ਸ਼ਖਸ ਨੂੰ ਤਾਕਤ ਦੇਣਾ ਚਾਹੁੰਦਾ ਹਾਂ।ਮੈਂ ਬਿਹਾਰ ਦੇ ਲੋਕਾਂ ਨੂੰ ਸੁਸ਼ਾਸਨ ਦੇਣਾ ਚਾਹੁੰਦਾ ਹਾਂ। ਸਮਾਜਕ ਸਦਭਾਵ ਅਤੇ ਸਮਾਵੇਸ਼ੀ ਵਿਕਾਸ ਦੇਣਾ ਚਾਹੁੰਦਾ ਹਾਂ। ਬਿਹਾਰ ਦੇ ਵਿਕਾਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ।
ਪਿਛਲੇ ਸਾਲ ਭਾਜਪਾ ਨੇ ਜਦੋਂ ਨਰਿੰਦਰ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਸੀਟ ਦਾ ਉਮੀਦਵਾਰ ਬਣਾਇਆ ਸੀ ਉਦੋਂ ਨਿਤੀਸ਼ ਕੁਮਾਰ ਨੇ ਧਰਮ ਨਿਰਪ¤ਖਤਾ ਦਾ ਵਾਸਤਾ ਦੇ ਕੇ ਭਾਜਪਾ ਤੋਂ ਮੂੰਹ ਮੋੜ ਲਿਆ ਸੀ। ਬਾਅਦ ‘ਚ ਨੈਤਿਕਤਾ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਮੁ¤ਖ ਮੰਤਰੀ ਸੀਟ ਤੋਂ ਅਸਤੀਫਾ ਦੇ ਦਿ¤ਤਾ ਸੀ।

WRITTEN BY