Skip to content
Independent perspectives. Global stories.
BREAKING

ਮਾਨ-ਸਨਮਾਨ ਲੈਣ ਲਈ ਜਾਨਵਰਾਂ ਨੂੰ ਦਿੱਤਾ ਜਾਂਦਾ ਹੈ ਨਸ਼ੀਲਾ ਪਦਾਰਥ

Share this story

Page-3_21 ਅੰਮ੍ਰਿਤਸਰ, 21 (ਰਾਜੇਸ਼ ਡੈਨੀ, ਸੁਨੀਲ ਗੁਪਤਾ)- ਪੰਜ ਦਰਿਆਵਾਂ ਵਾਲੀ ਪਾਵਨ ਧਰਤੀ ਪਹਿਲਾਂ ਹੀ ਨੌਜਵਾਨਾਂ ਵੱਲੋਂ ਆਪਣੀ ਜ਼ਿੰਦਗੀ ਨਸ਼ਿਆਂ ਵਿੱਚ ਲਾ ਲੈਣ ਲਈ ਜਿੱਥੇ ਉਨ੍ਹਾਂ ਦੇ ਮਾਂ-ਬਾਪ ਬਹੁਤ ਦੁਖੀ ਹਨ, ਉ¤ਥੇ ਹੀ ਪੰਜਾਬ ਦੀ ਧਰਤੀ ਉ¤ਪਰ ਅੱਜ ਪੰਜਾਬ ਦੇ ਕੁੱਝ ਸ਼ਰਾਰਤੀ ਲੋਕ ਆਪਣਾ ਮਾਨ-ਸਨਮਾਨ ਲੈਣ ਲਈ ਅਤੇ ਰਾਜਨੀਤੀ ਵਿੱਚ ਸ਼ੌਹਰਤ ਕਮਾਉਣ ਲਈ ਕੁੱਤੇ, ਮੁਰਗੇ, ਕਬੂਤਰਾਂ, ਸਾਂਨ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਸ ਕਾਰਨ ਕਈ ਜਾਨਵਰਾਂ ਨੂੰ ਨਸ਼ੇ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਜਾਨਵਰਾਂ ਨੂੰ ਸ਼ਰਾਬ, ਅਫੀਮ, ਟੈਰਮਾਈਸੀਨ, ਨੋਰਫੀਨ, ਡੈਕਾਡਿਊਰਵਲੀਨ ਅਤੇ ਟੈਟਨਸ ਜਿਹੀਆਂ ਦਵਾਈਆਂ ਨਸ਼ੇ ਦੇ ਤੌਰ ’ਤੇ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਮਾਰਚ ਜੁਲਾਈ ਵਿੱਚ ਜਦੋਂ ਕਬੂਤਰਾਂ ਦੀ ਬਾਜ਼ੀ ਲੱਗਦੀ ਹੈ ਤਾਂ ਕਈ ਲੱਖਾਂ ਰੁਪਏ ਕਮਾਉਣ ਲਈ ਬੇਜ਼ੁਬਾਨ ਕਬੂਤਰਾਂ ਨੂੰ ਵੀ ਨਸ਼ਾ ਖੁਵਾਇਆ ਜਾਂਦਾ ਹੈ, ਤਾਂ ਜੋ ਜ਼ਿਆਦਾ ਸਮਾਂ ਅਸਮਾਨ ਵਿੱਚ ਉ¤ਡਦੇ ਰਹਿ ਸਕਣ ਅਤੇ ਮਾਲਿਕ ਬਾਜ਼ੀ ਜਿੱਤ ਜਾਵੇ। ਕਬੂਤਰਾਂ ਨੂੰ ਵੀ ਮੁਕਾਬਲਿਆਂ ਤੋਂ ਪਹਿਲਾਂ ਓਬਲ ਟੈਰਾਮਾਈਸੀਨ ਦੀ ਗੋਲੀ

ਦਿੱਤੀ ਜਾਂਦੀ ਹੈ, ਜਿਸ ਨਾਲ ਉਸ ਨੂੰ ਤਾਕਤ ਮਿਲੇ ਅਤੇ ਉਸਦੇ ਲਈ ਕਬੂਤਰਾਂ ਨੂੰ ਹਲਕਾ ਨੋਕ ਫਿਕਸ਼ਨ ਦਾ ਟੀਕਾ ਲਗਾਇਆ ਜਾਂਦਾ ਹੈ। ਇਹ ਇੱਕ ਛੋਟਾ ਜਿਹਾ ਜਾਨਵਰ ਆਪਣੇ ਮਾਲਿਕ ਨੂੰ ਬਾਜ਼ੀ ਤਾਂ ਜ਼ਰੂਰ ਜਿਤਵਾ ਦਿੰਦਾ ਹੈ ਪਰ ਆਪਣੀ ਜ਼ਿੰਦਗੀ ਦੀ ਬਾਜ਼ੀ ਨਸ਼ਿਆਂ ਕਾਰਨ ਹਾਰ ਜਾਂਦਾ ਹੈ। ਫਿਰ ਜਦੋਂ ਕੁੱਤਿਆਂ ਦਾ ਮੁਕਾਬਲਾ ਹੋਣ ਵਾਲਾ ਹੁੰਦਾ ਹੈ ਤਾਂ ਉਸਦਾ ਇੱਕ ਦੋ ਦਿਨ ਤੋਂ ਪਹਿਲਾਂ ਹੀ ਨੋਰਫਿਨ ਅਤੇ ਡੈਕਾਡਿਊਰਵਲੀਨ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਮੁਕਾਬਲੇ ਵਾਲੇ ਦਿਨ ਟਰੈਕ ’ਤੇ ਛੱਡਣ ਤੋਂ ਪਹਿਲਾ ਕੁੱਤੇ ਨੂੰ ਟੈਕਸੀਨ ਦਾ ਟੀਕਾ ਲਗਾਇਆ ਜਾਂਦਾ ਹੈ ਅਤੇ ਵਧੀਆ ਬ੍ਰਾਂਡ ਵਾਲੀ ਸ਼ਰਾਬ ਕੁੱਤੇ ਨੂੰ ਪਿਆਈ ਜਾਂਦੀ ਹੈ ਅਤੇ ਉਹ ਇੱਕ ਭਰਪੂਰ ਨਸ਼ੇ ਵਿੱਚ ਹੋਣ ਕਰਕੇ ਦੌੜ ਵਿੱਚ ਜਿੱਤ ਪ੍ਰਾਪਤ ਕਰ ਲੈਂਦਾ ਹੈ। ਫਿਰ ਜਦੋਂ ਬੈਲਾਂ ਦਾ ਮੁਕਾਬਲਾ ਹੁੰਦਾ ਹੈ ਤਾਂ ਉਸਨੂੰ ਵੀ ਮੁਕਾਬਲਿਆਂ ਤੋਂ ਇੱਕ ਦੋ ਦਿਨ ਪਹਿਲਾਂ ਨਸ਼ੇ ਦੇਣ ਦੀ ਤਿਆਰੀ ਕੀਤੀ ਜਾਂਦੀ ਹੈ। ਬੈਲਾਂ ਦਾ ਮੁਕਾਬਲਾ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਦੋ ਟੀਕੇ ਡੈਕਾਡਿਊਰਵਲੀਨ, ਦੋ ਟੀਕੇ ਟੈਸਟਵੋਲੇਨ ਅਤੇ ਇੱਕ ਟੀਕਾ ਪੈਰਾਡੀਮੋਲ ਦਾ ਲਗਾਇਆ ਜਾਂਦਾ ਹੈ ਅਤੇ ਉਸਨੂੰ ਦੌੜਨ ਵੇਲੇ ਜ਼ਿਆਦਾ ਸ਼ਕਤੀ ਮਿਲ ਸਕੇ ਇਸਲਈ ਉਸਨੂੰ ਫਿਰ ਇੱਕ ਟੀਕਾ ਟਰਮਿਨ ਦਾ ਲਗਾਇਆ ਜਾਂਦਾ ਹੈ। ਜਦੋਂ ਜਾਨਵਰਾਂ ਨੂੰ ਨਸ਼ਿਆ ਦੀ ਲੱਤ ਲਾ ਕੇ ਮੁਕਾਬਲੇ ਜਿੱਤਣ ਬਾਰੇ ਸ਼ਹਿਰ ਦੀਆਂ ਸੁਸਾਇਟੀਆਂ ਨਾਲ ਗੱਲਬਾਤ ਕੀਤੀ ਤਾਂ ਸਭ ਤੋਂ ਪਹਿਲਾਂ ਆਲ ਇੰਡੀਆਂ ਰੁਧਰਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਜੀ ਨਾਲ ਅਤੇ ਫਿਰ ਇਸ ਤੋਂ ਬਾਅਦ ਜ਼ਿਲ੍ਹਾ ਸ਼ਹਿਰੀ ਕਮੇਟੀ ਦੇ ਪ੍ਰਧਾਨ ਰਾਜੀਵ ਭਗਤ ਨਾਲ ਅਤੇ ਪੰਜਾਬ ਦੇ ਆਟੋ ਯੂਨੀਅਨ ਦੇ ਚੇਅਰਮੈਨ ਰਾਜੇਸ਼ ਬੱਤਰਾ ਨੇ ਸਾਂਝੀ ਵਾਰਤਾ ਵਿੱਚ ਆਪਣੇ ਬਿਆਨ ਦਿੱਤੇ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁਕਾਬਲਿਆਂ ਤੋਂ ਪਹਿਲਾਂ ਕੋਈ ਵੀ ਜਾਨਵਰ ਹੋਵੇ ਉਸਦਾ ਡੋਪ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ ਅਤੇ ਕਿਸੇ ਮਾਲਿਕ ਦੇ ਜਾਨਵਰ ਦਾ ਕੋਈ ਵੀ ਨਸ਼ੇ ਵਾਲਾ ਸਬੂਤ ਆ ਜਾਵੇ ਤਾਂ ਉਸ ਮਾਲਿਕ ਨੂੰ ਸਜ਼ਾ ਅਤੇ ਜੁਰਮਾਨਾ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਇਸ ਜੁਰਮ ਕਰਨ ਵਾਲਿਆਂ ਦੀ ਕੋਈ ਵੀ ਫਰਮਾਇਸ਼ ਨਾ ਮੰਨੀ ਜਾਵੇ ਤਾਂ ਹੀ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦੀ ਜ਼ਿੰਦਗੀ ਜਿੱਥੇ ਨਸ਼ੇ ਤੋਂ ਮੁਕਤ ਹੋਵੇਗੀ ਉ¤ਥੇ ਉਨ੍ਹਾਂ ਵਿੱਚ ਜ਼ਿਆਦਾ ਮੁਕਾਬਲੇ ਕਰਨ ਦੀ ਹਿੰਮਤ ਵੀ ਆ ਜਾਵੇਗੀ ਅਤੇ ਉਨ੍ਹਾਂ ਦੀ ਜਾਨ ਵੀ ਸਲਾਮਤ ਰਹੇਗੀ। ਪੰਜਾਬੀਆਂ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਜਾਨਵਰਾਂ ਦੇ ਖੇਡ ਮੇਲੇ ਜ਼ਰੂਰੀ ਹਨ ਜੋ ਕਿ ਹਜ਼ਾਰਾਂ ਸਾਲਾਂ ਤੋਂ ਪੰਜਾਬ ਦੀ ਪਾਵਨ ਧਰਤੀ ਉ¤ਤੇ ਲੱਗਦੇ ਆ ਰਹੇ ਹਨ।

WRITTEN BY