Skip to content
Independent perspectives. Global stories.
BREAKING

4.31 ਕਰੋੜ ’ਚ ਨਿਲਾਮ ਹੋਇਆ ਮੋਦੀ ਦਾ ਸੂਟ

Share this story

ਨਵੀਂ ਦਿੱਲੀ, 20 ਫਰਵਰੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੂਟ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਦੇ ਸੂਟ ਦੀ ਨਿਲਾਮੀ ਖਤਮ ਹੋ ਗਈ ਹੈ। ਮੋਦੀ ਦਾ ਸੂਟ 4.31 ਕਰੋੜ ‘ਚ ਨਿਲਾਮ ਹੋਇਆ। ਇਹ ਬੋਲੀ ਲਾਲਜੀ ਭਾਈ ਦੇ ਨਾਂ ਰਹੀ। ਉਨ੍ਹਾਂ ਨੇ ਸਭ ਤੋਂ ਉੱਚੀ ਬੋਲੀ ਲਾ ਕੇ ਸੂਟ ਆਪਣੇ ਨਾਂ ਕਰ ਲਿਆ। ਇਸ ਸੂਟ ਦੀ ਨਿਲਾਮੀ ਲਈ ਕਈ ਵੱਡੇ-ਵੱਡੇ ਵ

ਪਾਰੀਆਂ ਨੇ ਬੋਲੀ ਲਾਈ ਸੀ। ਮਹਜ 11 ਲੱਖ ਰੁਪਏ ਤੋਂ ਸ਼ੁਰੂ ਹੋਈ ਹੈ ਬੋਲੀ, ਕਰੋੜਾਂ ਤਕ ਜਾ ਪੁੱਜੀ। ਇਸ ਬੋਲੀ ਦਾ ਆਖਰੀ ਦਾਅ ਲਾਲਜੀ ਦੇ ਹੱਥ ਆਇਆ। ਆਖਰੀ ਮਿੰਟ ‘ਚ ਇਹ ਬੋਲੀ 4 ਕਰੋੜ 17 ਲੱਖ ਤਕ ਪਹੁੰਚ ਚੁੱਕੀ ਸੀ ਪਰ ਲਾਲਜੀ ਨੇ ਇਸ ਦੀ ਬੋਲੀ ਇਸ ਤੋਂ ਵਧ ਲਾ ਦਿੱਤੀ। ਜਿਸ ਲਈ ਉਹ ਇਸ ਸੂਟ ਦੇ ਹੱਕਦਾਰ ਹੋ ਗਏ।

WRITTEN BY