Skip to content
Independent perspectives. Global stories.
BREAKING

ਸੱਜਣ ਕੁਮਾਰ ਦੀ ਅਪੀਲ ਨਾਮਨਜ਼ੂਰ, ਕੇਸ ਕੜਕੜਡੁਮਾ ਅਦਾਲਤ ਵਿਚ ਹੀ ਚੱਲੇਗਾ

Share this story

ਨਵੀਂ ਦਿੱਲੀ, 20 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਹਾਈਕੋਰਟ ਨੇ ਅੱਜ ਸੱਜਣ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਪੀਲ ਨੂੰ ਖਾਰਜ ਕਰਦਿਆਂ ਆਦੇਸ਼ ਦਿੱਤੇ ਹਨ ਕਿ ਦਿੱਲੀ ਦੇ ਸੁਲਤਾਨਪੁਰੀ ਵਿਖੇ ਹੋਏ ਸਿੱਖ ਕਤਲੇਆਮ ਅਤੇ ਜਾਇਦਾਦ ਨੂੰ ਨੁਕਸਾਨ ਅਤੇ ਅੱਗ ਲਾਉਣ ਦਾ ਜਿਹੜਾ ਮਾਮਲਾ ਕੜਕੜਡੁਮਾ ਅਦਾਲਤ ਵਿਚ ਚਲ ਰਿਹਾ ਹੈ ਉਹ ਉ¤ਥੇ ਹੀ ਚਲਦਾ ਰਹੇਗਾ।ਇਸ ਬਾਰੇ ਜਾਣਕਾਰੀ ਦੇਦੇਂ ਹੋਏ ਸੱਜਨ ਕੁਮਾਰ ਦੇ ਖਿਲਾਫ ਕੇਸ ਲੜ ਰਹੀ ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਸਿੱਖਾਂ ਨੂੰ ਕਤਲ ਅਤੇ ਉਨ੍ਹਾਂ ਦੀ ਜਾਇਦਾਦਾਂ ਨੂੰ ਲੁੱਟਣ ਅਤੇ ਅੱਗ ਲਾਉਣ ਦਾ ਇਕ ਮਾਮਲਾ ਸੱਜਨ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਕੜਕੜਡੁਮਾ ਅਦਾਲਤ ਵਿਚ ਚਲ ਰਿਹਾ ਹੈ ਤੇ ਸੱਜਨ ਕੁਮਾਰ ਨੇ ਉਸ ਨੂੰ ਓਥੋਂ ਬਦਲ ਕੇ ਰੋਹਿਣੀ ਅਦਾਲਤ ਵਿਚ ਚਲਾਉਣ ਦੀ ਅਰਜੀਦਾਖਿਲ ਕੀਤੀ ਸੀ ਜੋ ਕਿ ਅਜ ਅਦਾਲਤ ਨੇ ਨਾਮੰਜੁਰ ਕਰਦਿਆਂ ਹੋਇਆ ਇਸ ਕੇਸ ਨੁੰ ਕੜਕੜਡੁਮਾ ਅਦਾਲਤ ਵਿਚ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ । ਉਨ੍ਹਾਂ ਦਸਿਆ ਕਿ ਅਸੀ ਅਦਾਲਤ ਨੂੰ ਦਸਿਆ ਸੀ ਕਿ ਕੇਸ ਪਹਿਲਾਂ ਹੀ ਬਹੁਤ ਲੰਮਾ ਹੋ ਚੁਕਾ ਹੈ ਤੇ ਹੁਣ ਫਿਰ ਇਸ ਨੂੰ ਬਦਲ ਕੇ ਦੁਸਰੀ ਅਦਾਲਤ ਵਿਚ ਭੇਜਣ ਨਾਲ ਇਨਸਾਫ ਨਹੀ ਮਿਲ ਸਕੇਗਾ ਤੇ ਉਥੇ ਕੇਸ ਨਾਲ ਛੇੜਛਾੜ ਵੀ ਹੋ ਸਕਦੀ ਹੈ । ਹਾਲਾਤਾਂ ਨੂੰ ਦੇਖਦੇ ਹੋਏ ਜੱਜ ਸਹਿਬ ਨੇ ਸੱਜਨ ਕੁਮਾਰ ਦੀ ਅਪੀਲ ਨੂੰ ਨਾਮੰਜੂਰ ਕਰ ਦਿਤਾ ਹੈ।

WRITTEN BY