ਬਰੇਲੀ, 20 ਫਰਵਰੀ (ਪੀ. ਟੀ.)- ਜੇਕਰ ਤੁਸੀਂ ਇਸ ਵਾਰ ਦੇ ਰੇਲ ਬਜਟ ਤੋਂ ਉਮੀਦ ਲਗਾਏ ਹੋਏ ਹੋ ਕਿ ਰੇਲ ਕਿਰਾਏ ’ਚ ਕਮੀ ਦੀ ਐਲਾਨ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਨਹੀਂ ਹੋਵੇਗਾ। ਰੇਲ ਬਾਜਟ ਦੇ ਪੇਸ਼ ਹੋਣ ਤੋਂ ਇਕ ਹਫਤੇ ਪਹਿਲੇ ਵੀਰਵਾਰ ਨੂੰ ਸਰਕਾਰ ਨੇ ਕਿਰਾਏ ‘ਚ ਕਟੌਤੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰੇਲ ਰਾਜਮੰਤਰੀ ਮਨੋਜ ਸਿਨਹਾ ਨੇ ਕਿਹਾ ਕਿ ਕਿਰਾਇਆ ਘਟਾਉਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ ਕਿਉਂਕਿ ਸਬਸਿਡੀ ਦੇ ਕਾਰਨ ਕਿਰਾਇਆ ਪਹਿਲੇ ਤੋਂ ਹੀ ਘੱਟ ਹੈ।ਕਟੌਤੀ ਦੀ ਸੰਭਾਵਨਾ ‘ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਸਿਨਹਾ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਜਾਵੇਗਾ। ਕਿਰਾਇਆ ਪਹਿਲਾਂ ਤੋਂ ਹੀ ਘੱਟ ਹੈ ਅਤੇ ਸਰਕਾਰ ਸਬਸਿਡੀ ਦੇ ਰਹੀ ਹੈ। ਮੰਤਰੀ ਦੇ
ਮੁਤਾਬਕ ਰੇਲਵੇ ਨੂੰ ਵਿੱਤੀ ਵਸੀਲੇ ਹੋਰ ਜੁਟਾਉਣ ਦੀ ਜ਼ਰੂਰਤ ਹੈ, ਫਿਰ ਵੀ ਜਨਹਿਤ ਨੂੰ ਧਿਆਨ ‘ਚ ਰੱਖਿਆ ਜਾਵੇਗਾ।ਰੇਲ ਮੰਤਰੀ ਸੁਰੇਸ਼ ਪ੍ਰਭੂ ਵੀ ਡੀਜ਼ਲ ਮੁੱਲ ਘਟਾਉਣ ਦੇ ਕਾਰਨ ਰੇਲ ਕਿਰਾਇਆ ਘਟਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰ ਚੁੱਕੇ ਹਨ। ਸੰਸਦ ਦਾ ਬਜਟ ਸੈਸ਼ਨ 23 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਰੇਲ ਬਜਟ 26 ਫਰਵਰੀ ਨੂੰ ਪੇਸ਼ ਹੋਵੇਗਾ। 27 ਫਰਵਰੀ ਨੂੰ ਆਰਥਿਕ ਸਰਵੇਖਣ ਪੇਸ਼ ਹੋਵੇਗਾ ਅਤੇ 28 ਫਰਵਰੀ ਨੂੰ ਆਮ ਬਜਟ ਪੇਸ਼ ਹੋਵੇਗਾ।



