Skip to content
Independent perspectives. Global stories.
BREAKING

ਰਾਣਾ ਬਣੇ ਏਸ਼ੀਅਨ ਗਤਕਾ ਫੈਡਰੇਸ਼ਨ ਦੇ ਮੀਤ ਪ੍ਰਧਾਨ

Share this story

Page-1_30 ਪਟਿਆਲਾ, 20 ਫਰਵਰੀ (ਪੀ. ਟੀ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੂੰ ਅੱਜ ਏਸ਼ੀਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਐਸ.ਪੀ. ਸਿੰਘ ਓਬਰਾਏ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਵੱਲੋਂ ਰਾਣਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਫੈਡਰੇਸ਼ਨ ’ਚ ਕ੍ਰਮਵਾਰ ਮੀਤ ਪ੍ਰਧਾਨ ਅਤੇ ਦਿੱਲੀ ਇਕਾਈ ਪ੍ਰਧਾਨ ਬਣਾਇਆ ਗਿਆ ਹੈ।ਇਸ ਬਾਬਤ ਦਿੱਲੀ ਕਮੇਟੀ ਦਫਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਸ. ਓਬਰਾਏ ਵੱਲੋਂ ਰਾਣਾ ਨੂੰ ਦੋਹਾਂ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ’ਤੇ ਨਿਯੂਕਤੀ ਪੱਤਰ ਸੌਂਪੇ ਗਏ।ਉੱਘੇ ਸਮਾਜਸੇਵੀ ਸ. ਓਬਰਾਏ ਨੇ ਗਤਕੇ ਨੂੰ ਓਲੰਪਿਕ ਖੇਡਾਂ ’ਚ ਲੈ ਕੇ ਜਾਣ ਦੇ ਆਪਣੇ ਟੀਚੇ ਦਾ ਜ਼ਿਕਰਕਰਦੇ ਹੋਏ ਕਿਹਾ ਕਿ ਅੱਜ ਗਤਕਾ ਸਿੱਖ ਕੌਮ ਦੇ ਨਿਵੇਕਲੀ ਉਰਜਾ ਅਤੇ ਹਿਮਤ ਦਾ ਪ੍ਰਤੀਕ ਨਾ ਹੋ ਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵੀ ਜ਼ਰੀਆ ਬਨ ਗਿਆ ਹੈ। ਇਸੇ ਕੜੀ ‘ਚ ਉਨ੍ਹਾਂ ਨੇ ਪੰਜਾਬੀ ਯੁਨਿਵਰਸਿਟੀ ਪਟਿਆਲਾ ਵੱਲੋਂ ਇਕ ਸਾਲ ਦੇ ਗਤਕਾ ਟ੍ਰੇਨਿੰਗ ਦੇ ਸ਼ੁਰੂ ਕੀਤੇ ਗਏ ਡਿਪਲੋਮਾਂ ਕੋਰਸਾਂ ਦਾ ਵੀ ਜ਼ਿਕਰ ਕੀਤਾ। ਭੱਵਿਖ ‘ਚ ਫੈਡਰੇਸ਼ਨ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਗੱਲ ਕਰਦੇ ਹੋਏ ਓਬਰਾਏ ਨੇ ਕਿਹਾ ਕਿ ਵਿਰਸਾ ਸੰਭਾਲਣ ਵਾਸਤੇ ਵੱਡੇ ਪੱਧਰ ਤੇ ਗਤਕੇ ਦੇ ਕੋਚ ਅਤੇ ਰੈਫਰੀ ਤਿਆਰ ਫੈਡਰੇਸ਼ਨ ਵੇਲ੍ਹੇ 14 ਦੇਸ਼ਾਂ ਅਤੇ ਦੇਸ਼ ਦੇ 18 ਸੁਬਿਆਂ ‘ਚ ਆਪਣੀ ਬਣਤਰ ਬਣਾਕੇ ਕੀਤੇ ਜਾ ਰਹੇ ਹਨ ਤੇ ਸਾਡਾ ਅਗਲਾ ਟੀਚਾ 2017 ‘ਚ ਅਮਰਿਕਾ ਜਾਂ ਕੇਨੈਡਾ ਵਿਖੇ ਗਤਕੇ ਦਾ ਵਰਲਡ ਕਪ ਕਰਵਾਉਣ ਦਾ ਹੈ। ਜਿਸ ਲਈ ਨਿਯੂਆਰਕ ਵਿਖੇ ਅਸੀ 22 ਫਰਵਰੀ 2015 ਨੂੰ ਸਿਖਲਾਈ ਸੈਂਟਰ ਸ਼ੂਰੂ ਕਰਨ ਜਾ ਰਹੇ ਹਾਂ। ਪੰਜਾਬ ‘ਚ ਵੀ ਉਨ੍ਹਾਂ ਨੇ ਡਿਸਟ੍ਰਿਕ ਲੈਵਲ ਤੋਂ ਪਿੰਡਾ ਤੱਕ ਫੈਡਰੇਸ਼ਨ ਦਾ ਢਾਂਚਾ ਲੈ ਜਾਉਣ ਦੀ ਵੀ ਉਨ੍ਹਾਂ ਨੇ ਗੱਲ ਕਹੀ। ਰਾਣਾ ਨੇ ਵਰਲਡ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਐਸ਼ਿਆ ਫੈਡਰੇਸ਼ਨ ਦੇ ਓਬਰਾਏ, ਇੰਡੀਆ ਫੈਡਰੇਸ਼ਨ ਦੇ ਭੁਲੱਰ ਅਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦਾ ਇਸ ਮੌਕੇ ਇਸ ਵਕਾਰੀ ਸੇਵਾ ਨੂੰ ਸੌਂਪਣ ਵਾਸਤੇ ਧੰਨਵਾਦ ਕੀਤਾ। ਰਾਣਾ ਨੇ ਭਰੋਸਾ ਦਿਵਾਇਆ ਕਿ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਰਾਹੀਂ ਬੱਚਿਆਂ ਅਤੇ ਬੀਬੀਆਂ ਨੂੰ ਗਤਕੇ ਨਾਲ ਜੋੜਨ ਦੇ ਕੀਤੇ ਜਾ ਰਹੇ ਉਪਰਾਲਿਆਂ ‘ਚ ਹੋਰ ਤੇਜ਼ੀ ਲਿਆਈ ਜਾਵੇਗੀ ਤਾਂਕਿ ਨਵੀਂ ਪਨੀਰੀ ਗਤਕੇ ਦੇ ਨਾਲ ਜੁੜ ਸਕੇ। ਦਿੱਲੀ ਕਮੇਟੀ ਦੇ ਸਹਿਯੋਗ ਨਾਲ 5-6 ਮਹੀਨਿਆ ਬਾਅਦ ਦਿੱਲੀ ਸਟੇਟ ਗਤਕਾ ਕੰਪੀਟੀਸ਼ਨ ਕਰਾਉਣ ਦਾ ਵੀ ਰਾਣਾ ਨੇ ਐਲਾਨ ਕੀਤਾ। ਦਿੱਲੀ ਵਿਖੇ ਫੈਡਰੇਸ਼ਨ ਦੀ ਬਣਤਰ ਬਨਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਰਾਣਾ ਨੇ ਦਿੱਲੀ ਵਿਖੇ 5 ਜ਼ੋਨਾਂ ਦੇ ਜਥੇਦਾਰ ਬਣਾਕੇ ਵੱਧ ਤੋਂ ਵੱਧ ਗਤਕਾ ਪ੍ਰੇਮੀਆਂ ਨੂੰ ਇਸ ਬਣਤਰ ‘ਚ ਸ਼ਾਮਿਲ ਕਰਨ।

WRITTEN BY