ਨਵੀਂ ਦਿੱਲੀ, 20 ਫਰਵਰੀ (ਪੀ. ਟੀ.)- ਪੈਟਰੋਲੀਅਮ ਮੰਤਰਾਲੇ ਤੋਂ ਅਧਿਕਾਰਤ ਦਸਤਾਵੇਜਾਂ ਦੀ ਚੋਰੀ ਕਰਨ ਦੇ ਦੋਸ਼ ‘ਚ ਫੜੇ ਗਏ 5 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਮੌਕਾ-ਏ-ਵਾਰਦਾਤ ‘ਤੇ ਲੈ ਗਈ, ਤਾਂ ਕਿ ਉਸ ਦਫਤਰ ਭਵਨ ਅਤੇ ਉਸ ਦੇ ਅੰਦਰ ਪੁੱਜ ਕੇ ਜਾਂਚ ਕੀਤੀ ਜਾਵੇ। ਇਨ੍ਹਾਂ ‘ਚੋਂ ਪੈਟਰੋਲੀਅਮ ਮੰਤਰਾਲੇ ਦੇ 2 ਸੀਨੀਅਰ ਕਰਮਚਾਰੀ ਹਨ। ਇਨ੍ਹਾਂ ਪੰਜਾਂ ਨੂੰ ਉਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਕਮਰੇ ‘ਚ ਲਿਜਾਇਆ ਗਿਆ, ਜਿੱਥੇ ਕਥਿਤ ਤੌਰ ‘ਤੇ ਨਕਲੀ ਚਾਬੀ ਰਾਹੀਂ ਰਾਤ ਨੂੰ ਚੋਰੀ ਨਾਲ ਪ੍ਰਵੇਸ਼ ਕਰਦੇ ਸਨ।ਇਨ੍ਹਾਂ ਕਮਰਿਆਂ ’ਚ ਕੁਝ ਨਿਰਦੇਸ਼ਕ ਪੱਧਰ ਦੇ ਅਧਿਕਾਰੀਆਂ ਦੇ ਨਾਲ-ਨਾਲ ਸੰਯੁਕਤ ਸਕੱਤਰ (ਰਿਫਾਇਨਰੀ) ਅਤੇ ਸੰਯੁਕਤ ਸਕੱਤਰ ਦੇ ਵੀ ਕਮਰੇ ਹਨ। ਕਾਰਪੋਰੇਟ ਜਾਸੂਸੀ ਦੇ ਇਸ ਸ਼ੱਕੀ ਮਾਮਲੇ ‘ਚ ਪੁਲਸ ਨੇ ਵੀਰਵਾਰ ਨੂੰ ਪੈਟਰੋਲੀਅਮ ਮੰਤਰਾਲੇ 2 ਅਧਿਕਾਰੀਆਂ, ਰਿਲਾਇੰਸ ਇੰਡਸਟਰੀਜ਼ ਦੇ ਇਕ ਕਰਮਚਾਰੀ ਅਤੇ 2 ਹੋਰ ਵਿਚੌਲਿਆਂ ਨੂੰ ਗ੍ਰਿਫਤਾਰ ਕੀਤਾ ਸੀ।



