ਵਾਸ਼ਿੰਗਟਨ, 18 ਫਰਵਰੀ (ਪੀ. ਟੀ.)- ਅਲਬਾਮਾ ਦੇ ਗਵਰਨਰ ਨੇ ਕਿ 57 ਸਾਲਾਂ ਭਾਰਤੀ ਨਾਗਰਿਕ ਸੁਰੇਸ਼ ਭਾਈ ਪਟੇਲ ’ਤੇ ਬਲ ਪ੍ਰਯੋਗ ਨੂੰ ਮੰਦਭਾਗਾ ਦੱਸਿਆ ਤੇ ਘਟਨਾ ਲਈ ਮੁਆਫੀ ਮੰਗੀ।ਪੁਲਿਸ ਨੇ 6 ਫਰਵਰੀ ਨੂੰ ਭਾਰਤੀ ਨਾਗਰਿਕ ਸੁਰੇਸ਼ ਭਾਈ ਪਟੇਲ ਨਾਲ ਕੁੱਟਮਾਰ ਕੀਤੀ ਸੀ।ਜਿਸ ਕਾਰਨ ਉਹ ਕੁਝ ਹੱਦ ਤੱਕ ਲਕਵਾ ਗ੍ਰਸਤ ਹੋ ਗਏ ਹਨ। ਗਵਰਨਰ ਰੋਬਰਟ ਬੇਂਟਲੇ ਨੇ ਅਲਬਾਮਾ ਲਾਅ ਇਨਫੋਰਸਮੈਂਟ ਏਜੰਸੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਫੈਡਰਲ ਬਿਉਰੋ ਆਫ ਇਨਵੈਸਟੀਗੇਸ਼ਨ ਨੇ ਆਪਣੀ ਜਾਂਚ ਪਹਿਲਾ ਹੀ ਅਰੰਭ ਕੀਤੀ ਹੋਈ ਹੈ। ਬੇਂਟਲੇ ਨੇ ਅਟਲਾਂਟਾ ‘ਚ ਭਾਰਤ ਦੇ ਕੌਂਸਲੇਟ ਜਨਰਲ ਅਜੀਤ ਕੁਮਾਰ ਨੂੰ ਪੱਤਰ ਲਿਖ ਕੇ ਮੁਆਫੀ ਮੰਗੀ ਹੈ।
ਭਾਰਤੀ ਨਾਗਰਿਕ ’ਤੇ ਅਮਰੀਕੀ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ’ਤੇ ਗਵਰਨਰ ਨੇ ਮੰਗੀ ਮੁਆਫੀ


