Skip to content
Independent perspectives. Global stories.
BREAKING

ਆਈਐਸ ਦੇ ਅੱਤਵਾਦੀਆਂ ਵੱਲੋਂ ਮਿਸਰ ਦੇ 21 ਈਸਾਈਆਂ ਦਾ ਸਿਰ ਕਲਮ

Share this story

ਕਾਹਿਰਾ, 16 ਫਰਵਰੀ (ਪੀ. ਟੀ.)- ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈਐਸ) ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ’ਚ ਕਥਿਤ ਤੌਰ ’ਤੇ ਇਹ ਵਿਖਾਇਆ ਗਿਆ ਹੈ ਕਿ ਇਸਦੇ ਅੱਤਵਾਦੀਆਂ ਨੇ ਮਿਸਰ ਦੇ ਘੱਟ ਤੋਂ ਘੱਟ 21 ਈਸਾਈ ਬੰਧਕਾਂ ਦਾ ਸਿਰ ਕਲਮ ਕਰ ਦਿੱਤਾ ਹੈ। ਆਨਲਾਈਨ ਜਾਰੀ ਵੀਡੀਓ ’ਚ ਵਿਖਾਇਆ ਗਿਆ ਹੈ ਕਿ ਬੰਧਕ ਨਾਰੰਗੀ ਰੰਗ ਦਾ ਸੂਟ ਪਹਿਨੇ ਹੋਏ ਹਨ ਤੇ ਕਾਲੇ ਰੰਗ ਦੀ ਲਿਬਾਸ ਪਹਿਨੇ ਧਾੜਵੀ ਇਨ੍ਹਾਂ ਦਾ ਸਿਰ ਕਲਮ ਕਰ ਰਹੇ ਹਨ।ਜਾਣਕਾਰੀ ਦੇ ਅਨੁਸਾਰ, ਐਤਵਾਰ ਨੂੰ ਪੰਜ ਮਿੰਟ ਦਾ ਇਹ ਵੀਡੀਓ ਜਾਰੀ ਕੀਤਾ ਗਿਆ, ਜਿਸ ’ਚ ਆਈਐਸ ਦਾ ਇੱਕ ਨਕਾਬਪੋਸ਼ ਅੱਤਵਾਦੀ 21 ਈਸਾਈਆਂ ਦਾ ਸਿਰ ਕਲਮ ਕਰਦੇ ਹੋਏ ਕਥਿਤ ਤੌਰ ’ਤੇ ਨਜ਼ਰ ਆ ਰਿਹਾ ਹੈ।ਗੌਰਤਲਬ ਹੈ ਕਿ ਇੱਕ ਮਹੀਨਾ ਪਹਿਲਾਂ ਇਸ ਈਸਾਈ ਸਮੁਦਾਇ ਦੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਸੀ।

WRITTEN BY