ਮੁੰਬਈ, 16 ਫਰਵਰੀ (ਪੀ. ਟੀ.)- ਵਿਸ਼ੇਸ਼ ਟਾਡਾ ਅਦਾਲਤ ਨੇ ਮੁੰਬਈ ਨਿਵਾਸੀ ਇੱਕ ਬਿਲਡਰ ਪ੍ਰਦੀਪ ਜੈਨ ਦੀ ਹੱਤਿਆ ਦੇ ਮਾਮਲੇ ‘ਚ ਸੋਮਵਾਰ ਨੂੰ ਗੈਂਗਸਟਰ ਅਬੂ ਸਲੇਮ ਤੇ ਦੋ ਹੋਰ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ। ਮੁੰਬਈ ਦੀ ਟਾਡਾ ਕੋਰਟ ਨੇ ਸਲੇਮ ਨੂੰ ਹੱਤਿਆ ਤੇ ਫਿਰੌਤੀ ਮਾਮਲੇ ‘ਚ ਦੋਸ਼ੀ ਠਹਿਰਾਇਆ ਹੈ।ਗੌਰਤਲਬ ਹੈ ਕਿ 1995 ਨੂੰ ਬਿਲਡਰ ਪ੍ਰਦੀਪ ਜੈਨ ਦੀ ਹੱਤਿਆ ਕਰ ਦਿੱਤੀ ਗਈ ਸੀ। ਸਲੇਮ ਉਸ ਸਮੇਂ ਦਾਊਦ ਇਬਰਾਹੀਮ ਲਈ ਕੰਮ ਕਰਦਾ ਸੀ। ਪ੍ਰਦੀਪ ਜੈਨ ਦੀ ਹੱਤਿਆ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਕੀਤੀ ਸੀ। ਜਾਣਕਾਰੀ ਦੇ ਅਨੁਸਾਰ ਜਾਇਦਾਦ ਵਿਵਾਦ ਨੂੰ ਲੈ ਕੇ ਸਲੇਮ ਨੇ ਪ੍ਰਦੀਪ ਜੈਨ ਦੀ ਹੱਤਿਆ ਦੀ ਯੋਜਨਾ ਬਣਾਈ ਸੀ।



