ਜੰਮੂ, 15 ਫਰਵਰੀ (ਪੀ. ਟੀ.)- ਪਾਕਿਸਤਾਨੀ ਰੇਂਜਰਜ਼ ਨੇ ਅੱਜ ਜੰਮੂ-ਕਸ਼ਮੀਰ ’ਚ ਇਕ ਭਾਰਤੀ ਸਰਹੱਦੀ ਚੌਕੀ ’ਤੇ ਗੋਲੀਬਾਰੀ ਕੀਤੀ। ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵਾਂ ਵਲੋਂ ਗੋਲੀਬਾਰੀ ਸ਼ੁਰੂ ਹੋ ਗਈ। ਪਾਕਿਸਤਾਨੀ ਰੇਂਜਰਜ਼ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਬੀ.ਐਸ.ਐਫ. ਦੀ ਇਕ ਚੌਕੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੰਮੂ ਜ਼ਿਲ੍ਹੇ ਦੇ ਆਰ.ਐਸ. ਪੂਰਾ ਸੈਕਟਰ ‘ਚ ਗੋਲੀਬਾਰੀ ਕੀਤੀ।



