ਨਵੀਂ ਦਿੱਲੀ, 15 ਫਰਵਰੀ (ਪੀ. ਟੀ.)- ਸਮਾਰਟਫੋਨ, ਟੈਬਲੇਟ ਅਤੇ ਕੰਪਿਊਟਰ ਦੀ ਮਸ਼ਹੂਰ ਕੰਪਨੀ ਐਪਲ ਇਕ ਨਵੇਂ ਅਤੇ ਕਾਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਇਸ ਵਾਰ ਐਪਲ ਕਿਸੀ ਸਮਾਰਟਫੋਨ ਜਾਂ ਟੈਬਲੇਟ ‘ਤੇ ਨਹੀਂ ਸਗੋਂ ਇਕ ਕਾਰ ‘ਤੇ ਕੰਮ ਕਰ ਰਹੀ ਹੈ। ਜੀ ਹਾਂ ਵਾਲ ਸਟਰੀਟ ਜਨਰਲ ਦੀ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਐਪਲ ਗੁਪਤ ਰੂਪ ਨਾਲ ਇਲੈਕਟ੍ਰਿਕ ਵ੍ਹੀਕਲ ‘ਤੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦਾ ਇਹ ਵ੍ਹੀਕਲ ਮਿਨੀ ਵੈਨ ਦੀ ਤਰ੍ਹਾਂ ਹੋਵੇਗਾ। ਰਿਪਰੋਟ ਅਨੁਸਾਰ ਇਸ ਪ੍ਰੋਜੈਕਟ ‘ਤੇ ਸੈਕੜੇਂ ਦੀ ਗਿਣਤੀ ‘ਚ ਮੁਲਾਜ਼ਮ ਕੰਮ ਕਰ ਰਹੇ ਹਨ। ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ‘ਚ ਫੋਰਡ ਦੇ ਸਾਬਕਾ ਇੰਜੀਨਿਅਰ ਸਟੀਵ ਜ਼ੈਡੇਸਕਾਈ (ਸ਼ਟੲਵੲ ਗ਼ੳਦੲਸਕੇ) ਕੰਮ ਕਰ ਰਹੇ ਹਨ, ਜਿਨ੍ਹਾਂ ਨੇ ਕੰਪਨੀ ਨੂੰ ਆਈਫੋਨ ਅਤੇ ਆਈਪੈਡ ਬਣਾਉਣ ’ਚ ਵੀ ਮਦਦ ਕੀਤੀ ਹੈ। ਐਪਲ ਦੇ ਇਸ ਨਵੇਂ ਪ੍ਰੋਜੈਕਟ ਦੀ ਟੀਮ ਦੀ ਗਿਣਤੀ ਨੂੰ ਦੇਖ ਕੇ ਲੱਗਦਾ ਹੈ ਕਿ ਕੰਪਨੀ ਆਪਣੇ
ਪ੍ਰੋਜੈਕਟ ਨੂੰ ਲੈ ਕੇ ਕਾਫੀ ਗੰਭੀਰ ਹੈ। ਇਸ ਦੇ ਇਲਾਵਾ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਅਧਿਕਾਰੀਆਂ ਵਲੋਂ ਹਾਈ ਐਂਡ ਕਾਰਾਂ ਨੂੰ ਵਿਕਸਿਤ ਕਰਨ ਲਈ ਆਸਟ੍ਰੀਆ ਦਾ ਦੌਰਾ ਵੀ ਕੀਤਾ ਗਿਆ ਸੀ।ਕੇਂਦਰੀ ਬੈਂਕ ਨੇ ਦੱਸਿਆ ਕਿ ਇਸ ਸਾਲ ਜਨਵਰੀ ‘ਚ ਸ਼ੇਅਰ ਬਾਜ਼ਾਰ ‘ਚ 18.02 ਕਰੋੜ ਡਾਲਰ ਲੋਨ ਦੇ ਰੂਪ ‘ਚ, 17.87 ਕਰੋੜ ਡਾਲਰ ਅਤੇ ਗਾਰੰਟੀ ਦੇ ਰੂਪ ‘ਚ 169.17 ਕਰੋੜ ਡਾਲਰ ਓ.ਡੀ.ਆਈ. ਦੇ ਜ਼ਰੀਏ ਆਏ। ਦਸੰਬਰ 2014 ‘ਚ ਵਿਦੇਸ਼ਾਂ ਤੋਂ ਸਿੱਧਾ ਨਿਵੇਸ਼ 247.11 ਕਰੋੜ ਡਾਲਰ ਦਾ ਰਿਹਾ ਸੀ।



