Skip to content
Independent perspectives. Global stories.
BREAKING

‘ਸਲਾਨਾ ਸਪੋਰਟਸ ਡੇ ਪੇਸ-2015 ਧੂਮਧਾਮ ਨਾਲ ਮਨਾਇਆ’

Share this story

ਬਰਨਾਲਾ, 15 ਫਰਵਰੀ (ਸੂਦ, ਬਾਂਸਲ)- ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਖੇਡਾਂ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਹੱਤਵ ਹੈ,। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਵਾਈ.ਐਸ.ਸਕੂਲ ਵਿਚ (ਪੇਸ-2015) 14 ਫਰਵਰੀ ਦਿਨ ਸ਼ਨੀਵਾਰ ਨੂੰ ਫਸਟ ਅਤੇ ਸੈਕਿੰਡ ਕਲਾਸ ਦੇ ਲਈ ਅਤੇ 15 ਫਰਵਰੀ ਨੂੰ ਨਰਸਰੀ ਅਤੇ ਕੇ.ਜੀ. ਕਲਾਸ ਦੇ ਲਈ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪੀ.ਆਰ.ਓ.ਪੁਸ਼ਪਾ ਮਿੱਤਲ ਨੇ ਦੱਸਿਆ ਕਿ ਸਮਾਗਮ ਦਾ ਆਰੰਭ ‘ਸਕਾਲਰ ਬੈਂਡ’ ਦੁਆਰਾ ਸਾਡੇ ਦੋਨਾਂ ਦਿਨਾਂ ਦੇ ਮੁੱਖ ਮਹਿਮਾਨ ਪ੍ਰੋ.ਦਰਸ਼ਨ ਕੁਮਾਰ, ਡਾਇਰੈਕਟਰ ਮਿ.ਵਰੁਣ ਭਾਰਤੀ, ਅਕੈਡਮਿਕ ਡਾਇਰੈਕਟਰ ਡਾ.ਰਜਨੀ ਭਾਰਤੀ ਦਾ ਸੁਆਗਤ ਬੜੇ ਹੀ ਮਨਮੋਹਕ ਤਰੀਕੇ ਨਾਲ ਕੀਤਾ ਗਿਆ। ਬੱਚਿਆਂ ਨੇ ਸ਼ੁਰੂਆਤ ਬੜੇ ਹੀ ਸੁੰਦਰ ਢੰਗ ਨਾਲ ਰਿੰਗ, ਡੰਬਲ ਡਾਂਸ ਦੁਆਰਾ ਕੀਤੀ । ਚੀਅਰ ਗਰਲਜ਼ ਨੇ ਸਾਰੇ ਵਾਤਾਵਰਨ ਨੂੰ ਰੰਗੀਨ ਬਣਾ ਦਿੱਤਾ। ਮੁੱਖ ਮਹਿਮਾਨ ਨੇ

ਇਸ ਸਮਾਗਮ ਦੀ ਸ਼ੁਰੂਆਤ ਗੁਬਾਰੇ ਅਤੇ ਗੜਬੜੇ ਉਡਾ ਕੇ ਕੀਤੀ। ਨਰਸਰੀ ਅਤੇ ਕੇ.ਜੀ. ਨੂੰ ਬਾਸਕਟ ਵਿੱਚ ਖਿਲੌਨੇ ਬਾਲ, ਬੈਗ ਪੈਕ ਕਰਨਾ, ਮਾਸਕ ਗੇਮ, ਫਨ ਵਿਦ ਬਾਲ, ਜਿਗਜੈਗ, ਫਸਟ ਰੀਚ ਅਤੇ ਜੀਤੋ ਆਦਿ ਗੇਮਸ ਗਰਵਾਈ ਗਈ। ਇਨਾਮ ਜਿੱਤਣ ਵਾਲੇ ਬੱਚੇ ਯਾਦੇਸ਼ਵਰ, ਵਿਨਾਇਕ, ਦੇਵ, ਪ੍ਰਭਵੀਰ, ਅਰਾਧਿਆ, ਹਰਸ਼ ਸ਼ਰਮਾ, ਨਿਮਿਸ਼, ਕਰੀਸ਼ਿਕਾ, ਸ਼ਰਨਦੀਪ, ਰੀਆ, ਸ਼ਿਵ ਗੋਇਲ, ਨਿਖਿਲ, ਅਤੇ ਪ੍ਰਭਗੁਣ ਨੂਰ। ਇਸੇ ਤਰ੍ਹਾਂ 14 ਫਰਵਰੀ ਨੂੰ ਪਹਿਲੀ ਕਲਾਸ ਦੇ ਫਸਟ ਆਉਣ ਵਾਲੇ ਬੱਚੇ ਹੈਪੀ, ਪਰਮਿੰਦਰ, ਸੈਕਿੰਡ ਹਰਮਨਦੀਪ, ਤਨਵੀ, ਥਰਡ ਸਤੁਤੀ, ਵਿਪਾਸ਼ਾ। ਦੂਸਰੀ ਕਲਾਸ ਵਿੱਚ ਜਿੱਤਣ ਵਾਲੇ ਬੱਚੇ ਫਸਟ ਕਰਮਵੀਰ, ਨਵਦੀਪ, ਸੈਕਿੰਡ ਲਵਕੇਸ਼, ਥਰਡ ਨਵਦੀਪ। ਗਰੁੱਪ ਗੇਮ ਵਿੱਚ ਫਸਟ ਦੇ ਆਈਨਸਟਾਈਨ ਅਤੇ ਸੀ.ਵੀ.ਰਮਨ ਹਾਊਸ। ਸੈਕਿੰਡ  ਦੇ ਸੀ.ਵੀ.ਰਮਨ ਅਤੇ ਆਰਿਆ ਭੱਟਾ ਹਾਊਸ ਜਿੱਤੇ।  ਅੰਤ ਵਿੱਚ ਇਹਨਾਂ ਸਭ ਬੱਚਿਆਂ ਨੂੰ ਮੁੱਖ ਮਹਿਮਾਨ ਦੁਆਰਾ ਅਤੇ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਵਿਕਟਰੀ ਸਟੈਂਡ ਤੇ ਮੈਡਲ ਪਹਿਨਾ ਕੇ ਆਨਰ ਕੀਤਾ ਗਿਆ। ਮੈਨੇਜਮੈਂਟ ਦੇ ਐਨੇ ਉੱਚੇ ਪੱਧਰ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਿੱਚ ਪ੍ਰੋ.ਦਰਸ਼ਨ ਕੁਮਾਰ, ਡਾਇਰੈਕਟਰ ਮਿ.ਵਰੁਣ ਭਾਰਤੀ, ਅਕੈਡਮਿਕ ਡਾਇਰੈਕਟਰ ਡਾ.ਰਜਨੀ ਭਾਰਤੀ, ਪਿੰ੍ਰਸੀਪਲ ਨਵਨੀਤ ਠਾਕੁਰ ਅਤੇ ਕੋਆਰਡੀਨੇਟਰ ਮੈਡਮ ਵਿੰਮੀ ਪੁਰੀ ਅਤੇ ਸਟਾਫ ਦੀ ਅਣਥੱਕ ਮਿਹਨਤ ਦੀ ਬੱਚਿਆ ਦੇ ਮਾਤਾ ਪਿਤਾ ਨੇ ਮੈਨੇਜਮੈਂਟ ਤੇ ਸਟਾਫ ਸ਼ਲਾਘਾ ਕੀਤੀ।
ਅੰਤ ਵਿੱਚ ਜਿੱਤਣ ਵਾਲਿਆਂ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਸਾਰਿਆਂ ਨੇ ਪ੍ਰੋਗਰਾਮ ਦਾ ਭਰਪੂਰ ਅਨੰਦ ਮਾਣਿਆ ਅਤੇ ਖੁਸ਼ੀ-ਖਸ਼ੀ ਘਰਾਂ ਨੂੰ ਚਲੇ ਪਏ। ਇਹ ਦਿਨ ਇਕ ਯਾਦਗਾਰ ਦਿਨ ਬਣ ਗਿਆ।

WRITTEN BY