ਅੰਮ੍ਰਿਤਸਰ, 15 ਫਰਵਰੀ (ਸੁਨੀਲ ਗੁਪਤਾ)- ਮਨੁੱਖੀ ਅਧਿਕਾਰ ਮੰਚ ਦੀ ਮਹੀਨਾਵਾਰ ਮੀਟਿੰਗ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਅਤੇ ਜਿਲ੍ਹਾ ਚੇਅਰਮੈਨ ਮਨਜੀਤ ਸਿੰਘ ਜੀ ਦੇ ਰਹਿਨਮਾਈ ਅਤੇ ਜਿਲ੍ਹੇ ਦੇ ਕੋਆਰਡੀਨੇਟਰ ਸ੍ਰ: ਗੁਰਨਾਮ ਸਿੰਘ ਜੀ ਧੁੰਨਾ ਦੀ ਹਦਾਇਤਾ ਤੇ ਸੁਰਿੰਦਰ ਸਿੰਘ ਜਨਰਲ ਸੈਕਟਰੀ ਦੇ ਗ੍ਰਹਿ ਪ੍ਰਤਾਪ ਨਗਰ ਵਿੱਚ ਹੋਈ ਜਿਸ ਵਿੱਚ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਜੀ ਖੇੜਾ ਨੇ ਮਹੀਨੇਵਾਰ ਮੰਚ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਜਿਸ ਵਿੱਚ ਸੀਨੀ: ਚੇਅਰਮੈਨ ਨਰੇਸ਼ ਬਹਿਲ ਜੀ ਨੇ ਆਰ.ਟੀ.ਆਈ. ਸੈੱਲ ਦੀਆਂ ਪ੍ਰਾਪਤੀਆਂ ਬਾਰੇ ਮੰਚ ਦੇ ਕੋਮੀ ਪ੍ਰਧਾਨ ਅਤੇ ਮੈਂਬਰਾਂ ਨੂੰ ਜਾਣੂ ਕਰਵਾਇਆ ਇਸ ਉਪਰੰਤ ਜਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਜੀ ਨੇ ਜੋ ਇੱਕ ਲੜਕੀ ਪੂਨਮ ਅਰੋੜਾ ਦਾ ਕੇਸ ਆਪਣੇ ਹੱਥ ਵਿੱਚ ਲਿਆ ਸੀ ਉਸ ਬਾਰੇ ਸਮੂਹ ਮੈਂਬਰਾਂ ਨੂੰ ਅਤੇ ਕੋਮੀ ਪ੍ਰਧਾਨ ਜੀ ਨੂੰ ਜਾਣੂ ਕਰਵਾਇਆ। ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਜੀ ਨੇ ਜਿਲ੍ਹਾ ਪ੍ਰਧਾਨ ਅਤੇ ਬੁੱਧੀ ਜੀਵੀ ਸੈੱਲ ਦੇ ਚੇਅਰਮੈਨ ਦੇ ਨਿਯੁੱਕਤੀ ਲਈ ਸੀਨੀਅਰ ਚੇਅਰਮੈਨ ਜਿਲ੍ਹਾ ਚੇਅਰਮੈਨ ਦੀ ਡਿਊਟੀ ਲਗਾਈ। ਜਿਸ ਵਿੱਚ ਮੰਚ ਵੱਲੋਂ ਲੜਕੀ ਨੂੰ ਇਨਸਾਫ ਦਵਾਉਣ ਬਾਰੇ ਅਤੇ ਨਸ਼ੇ ਦੇ ਵਪਾਰੀਆ ਨੂੰ ਮੰਚ ਵੱਲੋਂ ਰੋਕਣ ਬਾਰੇ ਜੋ ਕਦਮ ਚੁੱਕੇ ਗਏ ਹਨ ਉਨ੍ਹਾਂ ਬਾਰੇ ਵੀ ਕੋਮੀ
ਪ੍ਰਧਾਨ ਜੀ ਨੂੰ ਜਾਣੂ ਕਰਵਾਇਆ ਇਸ ਮੋਕੇ ਤੇ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਜੀ ਨੇ ਕੁੱਝ ਨਵੇਂ ਮਤੇ ਪਾਸ ਕੀਤੇ ਜਿਨ੍ਹਾਂ ਵਿੱਚ ਮਤਾ ਪਾਸ ਕੀਤਾ ਗਿਆ ਕਿ ਅੱਜ ਤੋਂ ਬਾਅਦ ਮੰਚ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਤ ਕੋਈ ਵੀ ਕੇਸ ਆਪਣੇ ਹੱਥ ਵਿੱਚ ਲਵੇਗਾ ਤਾਂ ਉਸਦਾ ਮਤਾ ਪਾਇਆਂ ਜਾਵੇਗਾ ਅਤੇ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਸੀਨੀਅਰ ਚੇਅਰਮੈਨ, ਜਿਲ੍ਹਾ ਪ੍ਰਧਾਨ ਤੇ ਜਿਲ੍ਹਾ ਚੇਅਰਮੈਨ ਸ਼ਾਮਲ ਹੋਣਗੇ। ਇਨ੍ਹਾਂ ਤਿੰਨਾਂ ਮੈਂਬਰਾਂ ਦੀ ਸਹਿਮਤੀ ਨਾਲ ਹੀ ਜੋ ਪਬਲਿਕ ਦਾ ਕੇਸ ਮੰਚ ਫੜੇਗਾ ਉਸਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ ਮਤੇ ਵਿੱਚ ਇਹ ਵੀ ਪਾਸ ਕੀਤਾ ਗਿਆਂ ਕਿ ਮਨੁੱਖੀ ਅਧਿਕਾਰ ਮੰਚ ਦਾ ਕੋਈ ਵੀ ਅਹੁਦੇਦਾਰ ਕਿਸੇ ਵੀ ਕੇਸ ਦੇ ਕੰਮ ਵਿੱਚ ਕਿਸੇ ਵੀ ਪਾਰਟੀ ਕੋਲ ਪੈਸੇ ਲੈਂਦਾ ਫੜਿਆ ਜਾਂਦਾ ਹੈ ਜਾਂ ਪੈਸੇ ਦਾ ਕੋਈ ਪਰੂਫ ਮੰਚ ਕੋਲ ਪਹੁੰਚਦਾ ਹੈ ਤਾਂ ਕੋਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਜਾਂ ਸੀਨੀ: ਚੇਅਰਮੈਨ ਜਾਂ ਜਿਲ੍ਹਾ ਚੇਅਰਮੈਨ ਤੁਰੰਤ ਉਸਨੂੰ ਮੰਚ ਤੋਂ ਦਰਖਾਸਤ ਕਰਨਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਉਸ ਉੱਪਰ ਕਰਨ ਦੇ ਹੱਕਦਾਰ ਹੋਣਗੇ ਮਤੇ ਵਿੱਚ ਪਾਸ ਕੀਤਾ ਗਿਆਂ ਕਿ ਮੰਚ ਦਾ ਕੋਈ ਵੀ ਮੈਂਬਰ ਜਾ ਅਹੁਦੇਦਾਰ ਕਿਸੇ ਕਾਰਨ ਆਪਣਾ ਅਸਤੀਫਾ ਮੰਚ ਨੂੰ ਦੇਣਾ ਚਾਹੇਗਾ ਤਾਂ ਉਸਦਾ ਅਸਤੀਫਾ ਸੀਨੀ: ਚੇਅਰਮੈਨ ਜਾਂ ਜਿਲ੍ਹਾਂ ਚੇਅਰਮੈਨ ਪ੍ਰਵਾਨ ਕਰ ਸਕਦਾ ਹੈ। ਅੰਤ ਵਿੱਚ ਡਾ. ਖੇੜਾ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਦੇ ਅਹੁਦੇਦਾਰਾ ਵੱਲੋਂ ਅੰਮ੍ਰਿਤਸਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸ਼ਾ ਕੀਤੀ ਅਤੇ ਨਵੇਂ ਮੈਂਬਰਾਂ ਨੂੰ ਬਣਾਉਣ ਲਈ ਵਾਰਡ ਪ੍ਰਧਾਨ ਦੀ ਮੰਗ ਨੂੰ ਸਵਿਕਾਰ ਕਰਦੇ ਹੋਏ ਜਿਲ੍ਹਾ ਚੇਅਰਮੈਨ ਅਤੇ ਸੀਨੀ: ਚੇਅਰਮੈਨ ਦੀ ਡਿਊਟੀ ਲਗਾਈ ਗਈ। ਇਸ ਮੋਕੇ ਤੇ ਆਰ.ਟੀ.ਆਈ. ਸੈੱਲ ਦੇ ਵਾਈਸ ਚੇਅਰਮੈਨ ਕਰਮਜੀਤ ਸਿੰਘ ਮਸੋਣ ਨੂੰ ਉਨ੍ਹਾਂ ਦਾ ਨਿਯੁੱਕਤੀ ਪੱਤਰ ਅਤੇ ਸ਼ਨਾਖਤੀ ਕਾਰਡ ਦਿੱਤਾ ਗਿਆ। ਮੀਟਿੰਗ ਵਿੱਚ ਸ੍ਰ: ਗੁਰਨਾਮ ਸਿੰਘ ਧੁੰਨਾ ਕੋਆਰਡੀਨੇਟਰ ਅੰਮ੍ਰਿਤਸਰ, ਮਨਜੀਤ ਸਿੰਘ ਖਾਲਸਾ ਜਿਲ੍ਹਾ ਚੇਅਰਮੈਨ ਅੰਮ੍ਰਿਤਸਰ,ਨਰੇਸ਼ ਬਹਿਲ ਸੀਨੀ: ਚੇਅਰਮੈਨ, ਸੁਰਿੰਦਰ ਸਿੰਘ ਜੀ ਜਨਰਲ ਸੈਕਟਰੀ ਅੰਮ੍ਰਿਤਸਰ, ਕਰਮਜੀਤ ਸਿੰਘ ਮਸੋਣ ਵਾਈਸ ਚੇਅਰਮੈਨ ਆਰ.ਟੀ.ਆਈ. ਸੈੱਲ, ਪ੍ਰੋਫ. ਕਰਨੈਲ ਸਿੰਘ, ਠੇਕੇਦਾਰ ਹਰਦੀਪ ਸਿੰਘ, ਪ੍ਰੈਫ. ਅਮਰਜੀਤ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ, ਗਿੱਲ ਸਾਹਿਬ, ਮਨਿੰਦਰ ਸਿੰਘ, ਜੈਦੀਪ ਸਿੰਘ ਖਾਲਸਾ ਸਲਾਹਕਾਰ ਰੱਈਆਂ ਬਲਾਕ ਅਤੇ ਹੋਰ ਪਤਵੰਤੇ ਸੱਜਣ ਹਾਜਰ ਹੋਏ।



