Skip to content
Independent perspectives. Global stories.
BREAKING

ਮਜੀਠੀਆ ਪ੍ਰਧਾਨ ਮੰਤਰੀ ਵੱਲੋਂ ਬਿਹਤਰੀਨ ਕਾਰਗੁਜ਼ਾਰੀ ਵਾਲੇ ਰਾਜ ਅਵਾਰਡ ਨਾਲ ਸਨਮਾਨਤ

Share this story

ਰਿਕਾਰਡ ਸਮੇਂ ਵਿੱਚ ਕੀਤੇ 250 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟ ਸਥਾਪਿਤ

Page-1_03 ਜਲੰਧਰ/ਨਵੀਂ ਦਿੱਲੀ, ਚੰਡੀਗੜ੍ਹ, 15 ਫਰਵਰੀ- ਪੰਜਾਬ ਦੇ ਨਿਵੇਕਲੇ ਅਤੇ ਨਤੀਜਾ ਮੁੱਖੀ ਸੂਰਜੀ ਊਰਜਾ ਮਿਸ਼ਨ ਨੂੰ ਅੱਜ ਰਾਸ਼ਟਰ ਵਲੋਂ ਉਸ ਸਮੇਂ ਵੱਡੀ ਮਾਨਤਾ ਮਿਲੀ ਜਦੋਂ ਅੱਜ ਪਹਿਲੀ ਨਵਿਆਉਣਯੋਗ ਊਰਜਾ ਵਿਸ਼ਵ ਨਿਵੇਸ਼ਕ ਮਿਲਣੀ-2015 ਦੇ ਉਦਘਾਟਨੀ ਸੈਸ਼ਨ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਪੰਜਾਬ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਬਿਹਤਰੀਨ ਕਾਰਗੁਜ਼ਾਰੀ ਵਾਲੇ ਰਾਜ ਅਵਾਰਡ ਨਾਲ ਸਨਮਾਨਤ ਕੀਤਾ। ਸਥਾਨਕ ਵਿਗਿਆਨ ਭਵਨ ਵਿਖੇ ਇੱਕ ਸ਼ਾਨਦਾਰ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਉਸ ਦੀ ਆਲ੍ਹਾ ਮਿਆਰੀ ਕਾਰਗੁਜ਼ਾਰੀ ਲਈ

ਵਧਾਈ ਦਿੰਦਿਆਂ ਆਮ ਆਦਮੀ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਲੋੜ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਸੂਰਜੀ ਕਿਰਨਾਂ ਤੋਂ ਬਿਜਲੀ ਦੇ ਉਤਪਾਦਨ ਨੂੰ ਵਧਾਉਣ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਦੇਸ਼ ਅੰਦਰ ਲੋੜੀਂਦਾ ਸਾਜੋ ਸਮਾਨ ਤਿਆਰ ਕਰਨ ਦੀ ਲੋੜ ਹੈ ਅਤੇ ਇਸ ਖੇਤਰ ਵਿਚ ਬਿਹਤਰੀਨ ਤਕਨਾਲੋਜੀ ਵਾਲੇ ਮੁਲਕਾਂ ਤੋਂ ਸਹਾਇਤਾ ਵੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨਵਿਆਉਣਯੋਗ ਊਰਜਾ ਖੇਤਰ ਨੂੰ ਹੁਲਾਰਾ ਦੇਣ ਲਈ ਸੂਰਜੀ ਅਤੇ ਪਵਨ ਚੱਕੀਆਂ ਦੇ ਸਮੇਲ ਵਾਲੀ ਤਕਨਾਲੋਜੀ ਵੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ। ਬਾਅਦ ਦੁਪਿਹਰ ਨਿਵੇਸ਼ਕਾਂ ਨਾਲ ਗੱਲਬਾਤ ਦੌਰਾਨ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਸਿਆਸੀ ਇੱਛਾ ਸ਼ਕਤੀ ਅਤੇ ਨਿਰੰਤਰ ਨਿਗਰਾਨੀ ਸਦਕਾ ਨਵਿਆਉਣਯੋਗ ਊਰਜਾ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬ ਅੰਦਰ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਲਈ ਵਿਸ਼ੇਸ਼ ਸਹੂਲਤਾਂ ਦੀ ਗੱਲ ਕਰਦਿਆਂ ਸ. ਮਜੀਠੀਆ ਨੇ ਇਹ ਪ੍ਰਗਟਾਵਾ ਕੀਤਾ ਕਿ ਰਾਜ ਅੰਦਰ ਦੇਸ਼ ਦੀ ਸਭ ਤੋਂ ਬਿਹਤਰੀਨ ਬਿਜਲੀ ਦੀ ਟ੍ਰਾਂਸਮਿਸ਼ਨ ਅਤੇ ਵੰਡ ਵਿਵਸਥਾ ਹੈ ਅਤੇ ਹਰ 10 ਕਿਲੋਮੀਟਰ ’ਤੇ 66 ਕੇ.ਵੀ.ਏ ਸਬ ਸਟੇਸ਼ਨ ਮੌਜੂਦ ਹਨ। ਇਸ ਤੋਂ ਇਲਾਵਾ ਦੇਸ਼ ਦਾ ਸਭ ਤੋਂ ਪਹਿਲਾ 400 ਕੇ.ਵੀ.ਏ ਰਿੰਗ ਮੇਨ ਸਿਸਟਮ ਸਮੁੱਚੇ ਰਾਜ ਅੰਦਰ ਚਲ ਰਿਹਾ ਹੈ।ੂਰਜੀ ਊਰਜਾ ਮੁਹਾਜ ’ਤੇ ਪੰਜਾਬ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਸ. ਮਜੀਠੀਆ ਨੇ ਦੱਸਿਆ ਕਿ ਪੰਜਾਬ ਨੇ ਸਿਰਫ ਦੋ ਸਾਲਾਂ ਵਿਚ 9 ਮੈਗਾਵਾਟ ਤੋਂ ਵੱਧ ਕੇ 250 ਮੈਗਾਵਾਟ ਸੂਰਜੀ ਊਰਜਾ ਦੇ ਆਂਕੜੇ ਨੂੰ ਛੂਹ ਲਿਆ ਹੈ ਅਤੇ 250 ਮੈਗਾਵਾਟ ਦੇ ਹੋਰ ਅਜਿਹੇ ਪ੍ਰਾਜੈਕਟ ਜਿਨ੍ਹਾਂ ਵਿਚ 430 ਮਿਲੀਅਨ ਅਮਰੀਕੀ ਡਾਲਰਾਂ ਦਾ ਨਿਵੇਸ਼ ਹੋਵੇਗਾ ਵੀ ਛੇਤੀ ਹੀ ਅਲਾਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਇਕਲੌਤੀ ਛੱਤ ’ਤੇ ਬਣਿਆ ਅਜਿਹਾ ਪ੍ਰਾਜੈਕਟ ਪੰਜਾਬ ਵਿਚ ਬਿਆਸ ਵਿਖੇ ਹੈ ਜਿਸ ਦੀ ਮੌਜੂਦਾ ਸਮਰੱਥਾ 7.5 ਮੈਗਾਵਾਟ ਹੈ ਅਤੇ ਇਸ ਵਿਚ 28 ਮੈਗਾਵਾਟ ਦਾ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਆਪਣੀ ਨੈਟਮੀਟਰਿੰਗ ਨੀਤੀ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ ਅਤੇ ਅਗਲੇ ਤਿੰਨ ਸਾਲਾਂ ਦੌਰਾਨ 1 ਲੱਖ ਘਰਾਂ ਤੋਂ 200 ਮੈਗਾਵਾਟ ਸੂਰਜੀ ਊਰਜਾ ਪੈਦਾ ਕਰਨ ਦੀ ਯੋਜਨਾ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਬਾਇਓਮਾਸ ਬਿਜਲੀ ਪ੍ਰਾਜੈਕਟਾਂ ਦੀ ਸਥਾਪਨਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਰਾਜ ਅੰਦਰ 21 ਮਿਲੀਅਨ ਟਨ ਖੇਤੀ ਰਹਿੰਦ ਖੁਹੰਦ ਉਪਲਬੱਧ ਹੁੰਦੀ ਹੈ ਅਤੇ ਇਸ ਵੇਲੇ ਪੰਜਾਬ ਵਿਚ 62.5 ਮੈਗਾਵਾਟ ਸਮਰਥਾ ਵਾਲੇ 7 ਬਾਇਓਮਾਸ ਪਾਵਰ ਪ੍ਰਾਜੈਕਟ ਚਲ ਰਹੇ ਹਨ  ਉਨ੍ਹਾਂ ਦੱਸਿਆ ਕਿ ਰਾਜ ਨੇ ਅੱਜ ਹੀ ਏਸ਼ੀਆ ਦੀ ਪਹਿਲੀ ਬਾਇਓ-ਈਥਾਨੌਲ ਰਿਫਾਇਨਰੀ ਦੀ ਸਥਾਪਨਾ ਲਈ ਇੱਕ ਸਮਝੌਤੇ ਨੂੰ ਕਲਮਬੰਦ ਕੀਤਾ ਹੈ ਅਤੇ ਅਜਿਹੇ ਪੰਜ ਹੋਰ ਪ੍ਰਾਜੈਕਟਾਂ ਨਾਲ ਰਾਜ ਅੰਦਰ ਕੁਲ੍ਹ 1 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਦੀ ਸੰਭਾਵਨਾ ਹੈ। ਇਸ ਮੌਕੇ ਸ਼੍ਰੀ ਅਨਿਰੁਧ ਤਿਵਾੜੀ, ਸਕੱਤਰ ਨਵਿਆਉਣਯੋਗ ਊਰਜਾ, ਡਾ. ਅਮਰਪਾਲ ਸਿੰਘ, ਸੀ.ਈ.ਓ ਪੇਡਾ ਅਤੇ ਸ਼੍ਰੀ ਬਲੌਰ ਸਿੰਘ, ਡਾਇਰੈਕਟਰ ਪੇਡਾ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।

WRITTEN BY