Skip to content
Independent perspectives. Global stories.
BREAKING

ਤਿਆਰ ਹੋਵੇਗੀ ਹਾਕੀ ਦੀ ਨਵੀਂ ਪਨੀਰੀ

Share this story

ਸ. ਜਗਤਾਰ ਸਿੰਘ ਢੀਂਡਸਾ
ਚੇਅਰਮੈਨ

ਸੰਪਰਕ : 98721-01968
ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ ਹਲਕੇ ’ਚ ਮਲੇਰਕੋਟਲਾ-ਅਮਰਗੜ੍ਹ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਾਂਗੜੀਆਂ ਵਿਖੇ ਸਥਿਤ ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਵੱਲੋਂ ਹਾਕੀ ਦੀ ਨਵੀਂ ਪਨੀਰੀ ਤਿਆਰ ਕਰਨ ਦੀ ਪਹਿਲਕਦਮੀ ਲਈ ਗਈ ਹੈ। ਇਸ ਮਕਸਦ ਲਈ ਸਕੂਲ ਵੱਲੋ ਹਾਕੀ ਅਕੈਡਮੀ ਬਣਾਈ ਗਈ ਹੈ, ਜੋ ਸਕੂਲ ਵਿਦਿਆਰਥੀਆਂ ਨੂੰ ਹਾਕੀ ਦੀ ਸਿਖਲਾਈ ਦੇਵੇਗੀ। ਸਕੂਲ ਦੇ ਵਿਜ਼ਨਰੀ ਚੇਅਰਮੈਨ ਸ. ਜਗਤਾਰ ਸਿੰਘ ਢੀਂਡਸਾ ਅਤੇ ਪ੍ਰਿੰਸੀਪਲ ਮੈਡਮ ਭਗਵੰਤ ਕੌਰ ਢੀਂਡਸਾ ਦੀ ਇਹ ਇੱਛਾ ਹੈ ਕਿ ਭਾਰਤ ਹਾਕੀ ਵਿੱਚ ਫੇਰ ਪਹਿਲਾਂ ਵਾਲੀ ਬੁਲੰਦੀ ’ਤੇ ਪਹੁੰਚੇ। ਇਸ ਮਕਸਦ ਲਈ ਹੀ ਉਨ੍ਹਾਂ ਨੇ ਸਕੂਲ ਕੈਂਪਸ ਵਿੱਚ ਹਾਕੀ ਦਾ ਇੱਕ ਸ਼ਾਨਦਾਰ ਗਰਾਉਂਡ ਤਿਆਰ ਕੀਤਾ ਹੈ। ਇਸ ਨਵੇਂ ਹਾਕੀ ਗਰਾਉਂਡ ਦਾ ਉਦਘਾਟਨ ਪੰਜਾਬ ਪੁਲਿਸ ਦੇ ਆਈ.ਜੀ. ਅਤੇ ਉੱਘੇ ਹਾਕੀ ਓਲੰਪੀਅਨ ਸ. ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਵੱਲੋਂ ਕਰਵਾਇਆ ਗਿਆ। ਸਕੂਲ ਪ੍ਰਬੰਧਕਾਂ ਨੇ ਇਸ ਹਾਕੀ ਅਕੈਡਮੀ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪੰਜ ਸਾਲ ਪਹਿਲਾਂ ਕਾਇਮ ਕੀਤਾ ਗਿਆ ਇਹ ਸਕੂਲ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਜਾਣਿਆ ਜਾਂਦਾ ਹੈ। ਇਸ ਸਕੂਲ ਦੇ ਵਿਦਿਆਰਥੀ ਸਿੱਿਖਆ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਬਹੁਤ ਬਿਹਤਰ ਕਾਰਗੁਜ਼ਾਰੀ ਦਿਖਾ ਰਹੇ ਹਨ। ਸ਼ੁੱਕਰਵਾਰ ਨੂੰ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਸਮਾਗਮ ਵਿੱਚ ਸ. ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂਕਿ ਹਲਕਾ

ਅਮਰਗੜ੍ਹ ਦੇ ਵਿਧਾਇਕ ਅਤੇ  ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਸ. ਇਕਬਾਲ ਸਿੰਘ ਝੂੰਦਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੀ ਸ਼ੁਰੂਆਤ ਮੈਡਮ ਭਗਵੰਤ ਕੌਰ ਵੱਲੋਂ ਸਾਲਾਨਾ ਰਿਪੋਰਟ ਪੜ੍ਹਨ ਨਾਲ ਹੋਈ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਨਾਟਕ ‘ਮੰਤਰੀ ਜੀ’ ਤੋਂ ਇਲਾਵਾ ਰਾਜਸਥਾਨ ਦਾ ਲੋਕ ਨਾਚ ਅਤੇ ਪੱਛਮੀ ਸਭਿਆਚਾਰ ਨੂੰ ਦਰਸਾਉਂਦੇ ਨਾਚ ਪੇਸ਼ ਕੀਤੇ ਗਏ। ਨਰਸਰੀ ਯੂ.ਕੇ.ਜੀ. ਅਤੇ ਐਲ.ਕੇ.ਜੀ. ਦੇ ਨੰਨੇ ਮੁੰਨੇ ਬੱਚਿਆਂ ਨੂੰ ਰੰਗ ਬਿਰੰਗੇ ਕੱਪੜਿਆਂ ਵਿੱਚ ਸਟੇਜ ‘ਤੇ ਪੇਸ਼ਕਾਰੀ ਕਰਦਿਆਂ ਵੇਖ ਕੇ ਮਾਪੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ। ਇਸ ਮੌਕੇ ’ਤੇ ਸ. ਸੋਢੀ ਨੇ ਸਕੂਲ ਦੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਬਹੁਤ ਸੰਤੁਸ਼ਟੀ ਜਾਹਿਰ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪੇਂਡੂ ਖੇਤਰ ਵਿੱਚ ਖੁੱਲ੍ਹੇ ਵਾਤਾਵਰਨ ਵਾਲੇ ਤਕਰੀਬਨ ਪੰਜ ਏਕੜ ਵਿੱਚ ਫੈਲਿਆ ਇਹ ਸਕੂਲ ਵਿੱਦਿਆ ਦੇ ਚਾਨਣ-ਮੁਨਾਰਾ ਸਾਬਤ ਹੋਵੇਗਾ।  ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਢੀਂਡਸਾ ਅਤੇ ਮੈਡਮ ਭਗਵੰਤ ਕੌਰ ਵੱਲੋਂ ਇਲਾਕੇ ਦੇ ਬੱਚਿਆਂ ਨੂੰ ਜਾਇਜ਼ ਖ਼ਰਚੇ ‘ਤੇ ਮਿਆਰੀ ਵਿੱਦਿਆ ਦੇਣ ਦਾ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉੱਨੀ ਥੋੜ੍ਹੀ ਹੈ। ਇਸ ਮੌਕੇ ’ਤੇ ਵਿਦਿਆ, ਕਲਾ ਅਤੇ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ. ਝੂੰਦਾ ਵੱਲੋਂ ਵੀ ਚੇਅਰਮੈਨ ਅਤੇ ਪ੍ਰਿੰਸੀਪਲ ਦੀ ਰੱਜ ਕੇ ਸ਼ਲਾਘਾਂ ਕੀਤੀ ਗਈ। ਉਨ੍ਹਾਂ ਇਸ ਸਕੂਲ ਨੂੰ ਇਲਾਕੇ ਦਾ ਮਾਣ ਦੱਸਿਆ। ਬਾਅਦ ਵਿੱਚ ਬੱਚਿਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਬੱਚਿਆਂ ਦੇ ਮਾਪਿਆਂ, ਪੰਚਾਂ-ਸਰਪੰਚਾਂ ਤੋਂ ਇਲਾਵਾ ਸਰਬ-ਸ੍ਰੀ ਸਰਦਾਰ ਕੁਲਦੀਪ ਸਿੰਘ ਪੈਂਟੂ, ਸੁਖਵੀਰ ਸਿੰਘ ਬਿੱਟੂ, ਜਸਵਿੰਦਰ ਸਿੰਘ ਦੱਦੀ, ਗੁਰਵੀਰ ਸਿੰਘ ਗੁਰੀ, ਸੁਖਵਿੰਦਰ ਸਿੰਘ ਸੁੱਖਾ, ਚੇਅਰਮੈਨ ਹਰਬੰਸ ਸਿੰਘ ਚਾਦਾ, ਮਨਜੀਤ ਭੁੱਲਰ, ਦਵਿੰਦਰ ਸਿੰਘ ਢਢੋਗਲ, ਗੁਰਸੇਵਕ ਸਿੰਘ, ਜਥੇਦਾਰ ਹਰਨੇਕ ਸਿੰਘ ਰਾਮਪੁਰ ਛੰਨਾ ਆਦਿ ਹਾਜ਼ਰ ਸਨ।

WRITTEN BY