ਨਵੀਂ ਦਿੱਲੀ, 14 ਫਰਵਰੀ (ਪੀ. ਟੀ.)- ਭਾਰਤ ਨੇ 290 ਕਿਲੋਮੀਟਰ ਤੱਕ ਦੇ ਨਿਸ਼ਾਨੇ ’ਤੇ ਮਾਰ ਕਰਨ ਵਾਲੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸ਼ਨੀਵਾਰ ਨੂੰ ਜਲ ਸੈਨਾ ਦੇ ਨਵੀਨਤਮ ਜੰਗੀ ਜਹਾਜ਼ ਆਈਐਨਐਸ ਕੋਲਕਾਤਾ ਤੋਂ ਸਫਲ ਪ੍ਰੀਖਣ ਕੀਤਾ।ਇਹ ਪ੍ਰੀਖਣ ਗੋਆ ਦੇ ਤਟ ਤੋਂ ਕੀਤਾ ਗਿਆ ਤੇ ਇਹ ਮਿਜ਼ਾਈਲ ਆਪਣੇ ਸਾਰੇ ਨਿਰਧਾਰਤ ਮਾਨਕਾਂ ’ਤੇ ਖਰੀ ਉੱਤਰੀ। ਆਈਐਨਐਸ ਕੋਲਕਾਤਾ ਦੀ ਸਭਤੋਂ ਜ਼ਿਆਦਾ ਬ੍ਰਹਮੋਸ ਮਿਜ਼ਾਈਲ ਦਾਗ਼ਣ ਦੀ ਸਮਰੱਥਾ ਹੈ।ਰੱਖਿਆ ਸੂਤਰਾਂ ਨੇ ਦੱਸਿਆ ਕਿ ਜਿੱਥੇ ਆਮ ਤੌਰ ’ਤੇ ਇੱਕ ਜਹਾਜ਼ ਦੀ ਅੱਠ ਮਿਜ਼ਾਈਲ ਦਾਗ਼ਣ ਦੀ ਸਮਰੱਥਾ ਹੁੰਦੀ ਹੈ ਉੱਥੇ ਹੀ ਆਈਐਨਐਸ ਕੋਲਕਾਤਾ ਤਾਬੜਤੋੜ 16 ਬ੍ਰਹਮੋਸ ਮਿਜ਼ਾਈਲਾਂ ਦਾਗ ਸਕਦਾ ਹੈ।
ਚ
ਬ੍ਰਹਿਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ



