ਸੰਗਰੂਰ/ਮਸਤੂਆਣਾ ਸਾਹਿਬ 14 ਫਰਵਰੀ (ਗੁਰਜੰਟ ਸਿੰਘ ਚਾਹਲ, ਗਰੋਵਰ)- ਜ਼ਿਲ੍ਹਾ ਪੁਲੀਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾਂ ਦੇ ਖ਼ਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਪੁਲੀਸ ਪਾਰਟੀ ਨੇ ਮਾਰ ਧਾੜ ਕਰਨ ਵਾਲੇ 4 ਗੈਂਗਸਟਰ ਮਾਰੂਤੀ ਕਾਰ, ਤਿੰਨ ਪਿਸਤੌਲ 315 ਬੋਰ ਸਮੇਤ 7 ਰੋਂਦ ਅਤੇ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ। ਇਸ ਸੰਬੰਧੀ ਸੱਦੀ ਪ੍ਰੱੈਸ ਨੋਟ ਵਿੱਚ ਖੁਲਾਸਾ ਕਰਦਿਆਂ ਸ ਸ਼ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲੀਸ ਸੰਗਰੂਰ ਨੇ ਜਾਣਕਾਰੀ ਦਿੱਤੀ ਕਿ ਪਰਮਜੀਤ ਸਿੰਘ ਗੋਰਾਇਆ ਪੁਲੀਸ ਕਪਤਾਨ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਥਾਣੇਦਾਰ ਸੁਰਿੰਦਰਪਾਲ ਸਿੰਘ ਸੀ ਬਹਾਦਰ ਸਿੰਘ ਵਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਾ ਕਸਾਈ, ਦੀਪਕ ਕੁਮਾਰ, ਗਗਨਦੀਪ, ਗੁਰਕਰਨ ਸਿੰਘ ਉਰਫ ਕਰਨ ਪੀ 19 ਏ ਪੀ ਕਾਰ ਵਿੱਚ ਸਵਾਰ ਹੋ ਕੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਵਿੱਚ ਹਨ। ਮੁਖਬਰੀ ਦੇ ਆਧਾਰ ਤੇ
ਕਾਰਵਾਈ ਕਰਦਿਆਂ ਦੋਸ਼ੀਆਂ ਦੇ ਖ਼ਿਲਾਫ ਥਾਣਾ ਸਦਰ ਧੂਰੀ ਵਿਖੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਥਾਣੇਦਾਰ ਸੁਰਿੰਦਰਪਾਲ ਸਿੰਘ ਸਮੇਤ ਪੁਲੀਸ ਪਾਰਟੀ ਨੇ ਬਾਹੱਦ ਪਿੰਡ ਸਮੁੰਦਗੜ ਛੰਨਾ ਨਾਕਾਬੰਦੀ ਕਰਦੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਕਾਬੂ ਕੀਤੇ ਦੋਸ਼ੀਆਂ ਵਿੱਚੋਂ ਰਾਜਾ ਕਸਾਈ ਕੋਲੋਂ 315 ਬੋਰ ਦੀ ਪਿਸਤੌਲ ਸਮੇਤ 3 ਤਿੰਨ ਰੌਂਦ 315 ਬੌਰ ਜਿੰਦਾਂ, ਦੀਪਕ ਕੁਮਾਰ ਉਰਫ ਬੀਰੂ ਕੋਲੋਂ ਪਿਸਤੌਲ 315 ਬੌਰ ਦੇਸੀ ਸਮੇਤ 2 ਰੋੌਂਦ ਜਿੰਦਾਂ ਬਰਾਮਦ ਕੀਤਾ। ਇਸ ਤੋਂ ਇਲਾਵਾ ਗਗਨਦੀਪ ਸਿੰਘ ਤੋਂ ਪਿਸਤੌਲ 315 ਬੋਰ ਦੇਸੀ ਸਮੇਤ 2 ਰੋੌਂਦ 315 ਬੋਰ ਜਿੰਦਾ ਅਤੇ ਗੁਰਕਰਨ ਸਿੰਘ ਕਰਨ ਕੋਲੋ 5 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਪੁੱਛਗਿੱਛ ਦੌਰਾਨ ਗਗਨਦੀਪ ਅਤੇ ਗੁਰਕਰਨ ਸਿੰਘ ਦੋਵੇਂ ਚੁਪਕੀ ਕਾਲਜ ਨੇੜੇ ਸਮਾਣਾ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਰਾਜ ਕਸਾਈ ਤੇ ਪਹਿਲਾਂ ਹੀ ਲੜਾਈ ਝਗੜੇ ਦੇ ਵੱਖ ਵੱਖ ਦਰਜ ਹਨ, ਦੋਸ਼ੀਆਂ ਨੇ ਇਹ ਪਿਸਤੌਲ ਮੁਹੰਮਦ ਜਾਹਿਦ ਉਰਫ ਮੋਟਾ ਕੋਲੋਂ 20 ਹਜ਼ਾਰ ਰੁਪਏ ਵਿੱਚ ਖਰੀਦੇ ਸਨ।



