ਜਲੰਧਰ, 14 ਫਰਵਰੀ (ਸੁਖਵਿੰਦਰ ਦਕੋਹਾ)- ਚੁਗਿੱਟੀ ਚੌਕ ਕੋਲ ਸੜਕ ਤੇ ਬਣੀ ਗਲਤ ਢਲਾਣ ਕਾਰਨ ਲਗਾਤਾਰ ਹਾਦਸੇ ਵਾਪਰਦੇ ਰਹੇ?ਲੋਕਾਂ ਵਿੱਚ ਪਾਏ ਜਾ ਰਹੇ ਭਾਰੀ ਰੋਸ਼ ਅਤੇ ਮੀਡੀਆ ਦੁਆਰਾ ਪਾਏ ਮਾਨਸਿਕ ਦਬਾਅ ਕਾਰਨ ਪੁਲ ਬਣਾ ਰਹੀ ਕੰਪਨੀ ਸੋਮਾ ਨੇ ਪੁਲ ਬਣਾ ਕੇ ਉਦਘਾਟਨ ਤਾਂ ਕਰ ਦਿੱਤਾ , ਪਰ ਪੀ.ਏ. ਪੀ.ਚੌਕ ਵਲੋਂ ਪੁਲ ਚੜਦਿਆਂ ਹੀ ਲੈਵਲ ਕਾਫੀ ਖਰਾਬ ਅਤੇ ਉੱਚਾ – ਨੀਵਾਂ ਹੋਣ ਕਰਕੇ ਇਥੇ ਗੱਡੀਆਂ ਦਾ ਬੈਲੈਂਸ ਬਿਗੜ ਰਿਹਾ ਹੈ , ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ?ਪੁਲ ਦੀ ਸ਼ੁਰੂਆਤ ਵਿੱਚ ਹੀ ਸੜਕ ਉਬੜ – ਖਾਬੜ ਅਤੇ ਉੱਚੀ – ਨੀਵੀਂ ਹੋਣ ਕਰਕੇ ਸਕੂਟਰ, ਕਾਰਾਂ, ਬਸਾਂ ਅਤੇ ਹੋਰ ਭਾਰੀ ਗੱਡੀਆਂ ਅਚਾਨਕ ਉਛਲ ਕੇ ਸੱਜੇ – ਖੱਬੇ ਖਿਸਕ ਜਾਦੀਆਂ ਹਨ।
ਪਹਿਲਾਂ ਢਲਾਣ ਗਲਤ, ਹੁਣ ਲੈਵਲ ਗਲਤ



