ਚੰਡੀਗੜ੍ਹ, 14 ਫਰਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਰਾਜ ਵਿੱਚ ਮਿਉਸਪਲ ਕਾਰਪੋਰੇਸਨਾਂ ਫਗਵਾੜਾ, ਪਠਾਨਕੋਟ, ਐਸ.ਏ.ਐਸ.ਨਗਰ ਹੁਿਸਆਰਪੁਰ, ਮੋਗਾ, ਬਠਿੰਡਾ ਅਤੇ 123 ਮਿਉਸਪਲ ਕਾਊਸਲਾਂ/ਨਗਰ ਪੰਚਾਇਤਾਂ ਦੀਆਂ ਜਨਰਲ ਚੋਣਾਂ ਦੇ ਨਾਲ ਨਾਲ ਵਾਰਡ ਨੰਬਰ 49 (ਜਨਰਲ) ਮਿਉਸਪਲ ਕਾਰਪੋਰੇਸਨ ਜਲੰਧਰ, ਵਾਰਡ ਨੰਬਰ 08 (ਬੀਬੀ) ਤੇ 46 (ਜਨਰਲ) ਮਿਉਸਪਲ ਕਾਰਪੋਰੇਸ਼ਨ ਪਟਿਆਲਾ ਅਤੇ ਵਾਰਡ ਨੰਬਰ 2 (ਜਨਰਲ) ਨਗਰ ਪੰਚਾਇਤ ਬਰੀਵਾਲਾ, ਜਿਲਾ ਸ੍ਰੀ ਮੁਕਤਸਰ ਸਾਹਿਬ, ਦੀਆਂ ਉਪ ਚੋਣਾਂ ਹੋਣ ਕਾਰਨ ਅਧਿਕਾਰੀਆਂ/ਕਰਮਚਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਤੇ ਰੋਕ ਲਗਾਈ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨਾਂ ਚੋਣਾਂ ਦੇ ਮੱਦੇ ਨਜਰ ਅਧਿਕਾਰੀਆਂ/ਕਰਮਚਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਤੇ ਚੋਣਾਂ ਦੀ ਪ੍ਰਕ੍ਰਿਆ 27 ਫਰਵਰੀ, 2015 ਨੂੰ ਮੁਕੰਮਲ ਹੋਣ ਤੱਕ ਰੋਕ ਲਗਾਈ ਜਾਂਦੀ ਹੈ।



