Skip to content
Independent perspectives. Global stories.
BREAKING

ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈੱਲਾਂ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਸ਼ੁਰੂ

Share this story

ਚੰਡੀਗੜ੍ਹ, 14 ਫਰਵਰੀ (ਪੀ. ਟੀ.)- ਪੰਜਾਬ ਦੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਰੀਅਰ ਤੇ ਗਾਈਡੈਂਸ ਸੈਲਾਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਦੀ ਅਗਵਾਈ ਹੇਠ ਸੂਬੇ ਦੇ ਸਮੂਹ 22 ਜ਼ਿਲਾ ਕਰੀਅਰ ਤੇ ਗਾਈਡੈਂਸ ਕਾਊਂਸਲਰਾਂ ਲਈ ਵਿਸ਼ੇਸ਼ ਤੌਰ ’ਤੇ ਉਲੀਕਿਆ ਗਿਆ 10 ਦਿਨਾਂ ਪ੍ਰੋਗਰਾਮ ਅੱਜ ਮੁਕੰਮਲ ਹੋ ਗਿਆ। ਇਸ ਪ੍ਰਾਜੈਕਟ ਦੀ ਨੋਡਲ ਅਧਿਕਾਰੀ ਵਜੋਂ ਨਿਯੁਕਤ ਸ੍ਰੀਮਤੀ ਸ਼ਰੂਤੀ ਸ਼ੁਕਲਾ ਦੀ ਦੇਖ-ਰੇਖ ਹੇਠ ਇਸ ਪ੍ਰੋਗਰਾਮ ਤਹਿਤ ਸਾਰੇ ਕਾਊਂਸਲਰਾਂ ਨੂੰ ਵੱਖ-ਵੱਖ ਮਾਹਿਰਾਂ ਅਤੇ ਰਿਸੋਰਸ ਪਰਸਨਜ਼ ਵੱਲੋਂ 5 ਦਿਨ ਸਿਖਲਾਈ ਦਿੱਤੀ ਗਈ ਅਤੇ 5 ਦਿਨ ਸੂਬੇ ਦੀਆਂ ਵੱਖ-ਵੱਖ 15 ਵਿਦਿਅਕ ਸੰਸਥਾਵਾਂ ਦਾ ਟੂਰ ਲਗਾਇਆ ਗਿਆ। ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ’ਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਮੂਹ 22

ਕਰੀਅਰ ਗਾਈਡੈਂਸ ਤੇ ਕਾਊਂਸਲਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਤਜ਼ਰਬਾ ਜਾਣਿਆ। ਕਾਊਂਸਲਰਾਂ ਨੇ ਦੱਸਿਆ ਕਿ ਇਸ 10 ਦਿਨਾਂ ਸਿਖਲਾਈ ਪ੍ਰੋਗਰਾਮ ਅਤੇ ਟੂਰ ਦੌਰਾਨ ਜੋ ਨਵੇਂ ਦੌਰ ਦੀ ਪੇਸ਼ੇਵਾਰ ਸਿੱਖਿਆ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਹੋਈ ਹੈ, ਉਸ ਨੂੰ ਹੇਠਲੇ ਪੱਧਰ ’ਤੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਾਂਝੀ ਕਰ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਸਹਾਇਤਾ ਕਰਨਗੇ। ਡਾ.ਚੀਮਾ ਨੇ ਸਮੂਹ ਕਾਊਂਸਲਰਾਂ ਨੂੰ ਕਿਹਾ ਕਿ ਉਹ ਆਪਣੇ ਤਜ਼ਰਬੇ ਅਤੇ ਮਾਹਿਰਤ ਨਾਲ ਵਿਦਿਆਰਥੀਆਂ ਨੂੰ ਪੇਸ਼ੇਵਾਰ ਕੋਰਸਾਂ ਵਿੱਚ ਦਾਖਲਾ ਦਿਵਾਉਣ ਵਿੱਚ ਮੱਦਦ ਕਰਨ। ਉਨਾਂ ਕਿਹਾ ਕਿ ਸੈਨਾ ਅਤੇ ਪੁਲਿਸ ਆਦਿ ਦੀ ਭਰਤੀ ਲਈ ਵੀ ਵਿਦਿਆਰਥੀਆਂ ਨੂੰ ਛੋਟੀਆਂ ਕਲਾਸਾਂ ਵਿੱਚ ਹੀ ਸਰੀਰਕ ਸਿਖਲਾਈ ਦੇ ਕੇ ਤਿਆ੍ਰਰ ਕੀਤਾ ਜਾਵੇ। ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ੍ਰੀਮਤੀ ਸ਼ਰੂਤੀ ਸ਼ੁਕਲਾ ਨੇ 10 ਦਿਨਾਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਦਿਨਾਂ ਟੂਰ ਪ੍ਰੋਗਰਾਮ ਦੌਰਾਨ ਸਾਰੇ ਕਾਊਂਸਲਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਮਹਾਰਾਜਾ ਰਣਜੀਤ ਸਿੰਘ ਆਰਮ ਤੇ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ, ਮਾਈਕਰੋਬਾਇਲ ਤਕਨਾਲੋਜੀ ਸੰਥਥਾ ਚੰਡੀਗੜ੍ਹ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਮੁਹਾਲੀ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ, ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ, ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਲੁਧਿਆਣਾ, ਸੈਨਿਕ ਸਕੂਲ ਕਪੂਰਥਲਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਪੀ.ਟੀ.ਯੂ. ਕੈਂਪਸ ਅਤੇ ਰਿਆਤ ਐਂਡ ਬਾਹਰਾ ਕੈਂਪਸ ਦਾ ਦੌਰਾ ਕਰ ਕੇ ਨਵੇਂ ਚੱਲਦੇ ਕੋਰਸਾਂ, ਯੋਗਤਾਵਾਂ ਅਤੇ ਪਲੇਸਮੈਂਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ।

WRITTEN BY