ਪਟਿਆਲਾ, 14 ਫਰਵਰੀ (ਗੁਰਜੀਤ ਸਿੰਘ)- ਨਗਰ ਨਿਗਮ ਪਟਿਆਲਾ ਦੇ ਵਾਰਡ ਨੰ. 46 ਵਿਚ ਹੋਣ ਜਾ ਰਹੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਕੁਮਾਰ ਕੂਕਾ ਦੇ ਚੋਣ ਪ੍ਰਚਾਰ ਵਿਚ ਤੇਜੀ ਲਿਆਉਂਦੇ ਹੋਏ ਪ੍ਰਨੀਤ ਕੌਰ ਨੇ ਵੱਖ-ਵੱਖ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਚਰਨ ਬਾਗ ਇਲਾਕੇ ਵਿਚ ਰੱਖੀ ਹੋਈ ਮੀਟਿੰਗ ਵਿਚ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਵਾਲੀ ਨਗਰ ਨਿਗਮ ਨੇ ਪਟਿਆਲਾ ਸ਼ਹਿਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਜਗ੍ਹਾ-ਜਗ੍ਹਾ ਸੜਕਾਂ ਟੁੱਟੀਆਂ ਹੋਈਆਂ ਹਨ। ਗੰਦਗੀ ਦਾ ਬੁਰਾ ਹਾਲ ਹੈ। ਪੀਣ ਵਾਲਾ ਪਾਣੀ ਸਾਫ ਨਹੀਂ ਮਿਲ ਰਿਹਾ ਅਤੇ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਸਟਰੀਟ ਲਾਈਟਾਂ ਤੱਕ ਵੀ ਸੜਕਾਂ ’ਤੇ ਨਹੀਂ ਚੱਲ ਰਹੀਆਂ ਅਤੇ
ਛੋਟੇ ਤੋਂ ਛੋਟਾ ਕੰਮ ਜਿਵੇਂ ਕਿ ਵਾਰਡਾਂ ਵਿਚੋਂ ਕੂੜਾ ਚੁੱਕਣਾ ਵੀ ਇਨ੍ਹਾਂ ਲਈ ਔਖਾ ਹੋਇਆ ਪਿਆ ਹੈ ਅਤੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਮੌਕੇ ਵਿਜੇ ਕੁਮਾਰ ਕੂਕਾ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀ 22 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਭੁਗਤਾਉਣ ਦੀ ਅਪੀਲ ਕਰਦੇ ਹੋਏ ਲੋਕਾਂ ਨੂੰ ਲਾਮਬੰਦ ਕੀਤਾ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ, ਨਰੇਸ਼ ਦੁੱਗਲ, ਜਸਪਾਲ ਰਾਜ ਜਿੰਦਲ, ਰਜਨੀ ਸ਼ਰਮਾ ਐਮ. ਸੀ., ਦਵਿੰਦਰ ਲਾਲੀ, ਸ਼ੈ¦ਿਦਰ ਮੋਂਟੀ, ਰਾਜੇਸ਼ ਘਾਰੂ, ਐਡਵੋਕੇਟ ਹਰਵਿੰਦਰ ਸ਼ੁਕਲਾ, ਕਰਨ ਗੌੜ, ਕੇ. ਕੇ. ਸਹਿਗਲ, ਹੈਪੀ ਸ਼ਰਮਾ ਐਮ. ਸੀ., ਐਸ. ਐਸ. ਵਾਲੀਆ, ਮਨਜੀਵ ਕਾਲੇਕਾ, ਰਾਜੇਸ਼ ਮੰਡੋਰਾ, ਜਸਵਿੰਦਰ ਜੁਲਕਾਂ, ਗੋਪੀ ਰੰਗੀਲਾ, ਉਮਰਵੀਰ ਸਿੰਘ ਪੰਮਾ, ਮੈਡਮ ਸੁਰਿੰਦਰ ਸ਼ਰਮਾ ਆਦਿ ਕਾਂਗਰਸੀ ਅਹੁਦੇਦਾਰ ਤੇ ਵਰਕਰ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।



