ਜਲੰਧਰ, 13 ਫਰਵਰੀ (ਸੁਖਵਿੰਦਰ ਦਕੋਹਾ)- ਸਥਾਨਕ ਕਪੂਰਥਲਾ ਚੌਕ ਕੋਲ ਬਣੇ ਗਾਂਧੀ ਵਨੀਤਾ ਆਸ਼ਰਮ ਤੋਂ ਕਲ ਰਾਤ ਦੋ ਲੜਕੀਆਂ ਲਾਪਤਾ ਹੋ ਗਈਆਂ। ਲਾਪਤਾ ਲੜਕੀਆਂ ਦੇ ਨਾਮ ਰਮਨਦੀਪ ਪੁਤਰੀ ਸਵਰਗੀ ਪਰਗਟ ਸਿੰਘ ਵਾਸੀ ਪਿੰਡ ਦੁਹੜੇ, ਸੰਗਰੂਰ ਅਤੇ ਪੂਜਾ ਪੁਤਰੀ ਯੋਗੀ ਮੰਡਲ ਹਾਜੀਪੁਰ ਬਿਹਾਰ ਦੱਸਿਆ ਗਿਆ ਹੈ। ਲਾਪਤਾ ਹੋਈਆਂ ਦੋਵੇਂ ਲੜਕੀਆਂ ਦੀ ਉਮਰ ਲਗਭਗ 15 ਸਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨਦੀਪ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਦਾਦਾ ਦਾਦੀ ਦੇ ਕਹਿਣੈ ਚ ਨਾ ਹੋਣ ਕਾਰਨ ਉਸ ਨੂੰ ਗਾਂਧੀ ਵਨੀਤਾ ਆਸ਼ਰਮ ਵਿੱਚ ਰੱਖਿਆ ਗਿਆ ਸੀ , ਦੂਸਰੀ ਲੜਕੀ ਪੂਜਾ ਦੇ ਵੀ ਅਜਿਹੇ ਹਲਾਤ ਸਨ। ਪਹਿਲਾਂ ਤਾਂ ਆਸ਼ਰਮ ਦਾ ਸਟਾਫ ਆਪਣੇ ਤੌਰ ਤੇ ਲਾਪਤਾ ਲੜਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ , ਪਰ ਅਸਫਲ ਹੋਣ ਤੇ ਥਾਨਾ ਡਵੀਜ਼ਨ 2 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।



