Skip to content
Independent perspectives. Global stories.
BREAKING

ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਫੂਲ ਕਸਬੇ ’ਚ ਚੱਲੀ ਗੋਲੀ ਨਾਲ ਨੌਜਵਾਨ ਦੀ ਮੌਤ

Share this story

ਅਕਾਲੀ ਦਲ ਵੱਲੋਂ ਪੀ.ਪੀ.ਪੀ. ਪ੍ਰਧਾਨ ਉੱਤੇ ਹਮਲੇ ਦਾ ਦੋਸ਼

Page-1_10 ਰਾਮਪੁਰਾ ਫੂਲ/ਬਠਿੰਡਾ, 13 ਫਰਵਰੀ (ਅਮਰਜੀਤ ਸਿੱਧੂ, ਗੁਰਤੇਜ ਸਿੱਧੂ, ਜੋਸਫ ਬਾਂਸਲ)- ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਵਿੱਚ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਮੌਕੇ ਦੋ ਧਿਰਾਂ ਵਿੱਚ ਸ਼ੁਰੂ ਹੋਈ ਤਕਰਾਰਬਾਜ਼ੀ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਈ ਗਈ ਜਦੋਂ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਲਖਵੀਰ ਸਿੰਘ ਉਰਫ ਲੱਖਾ ਸਿਧਾਨਾ ਵੱਲੋਂ ਚਲਾਈ ਗਈ ਗੋਲੀ ਨਾਲ ਅਕਾਲੀ ਸਮਰਥਕ ਗੁਰਵੀਰ ਸਿੰਘ ਗੋਲਡੀ (36) ਦੀ ਮੌਤ ਹੋ ਗਈ। ਫੂਲ ਅਦਾਲਤ ਦੇ ਬਾਹਰ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦਾ ਸਰਕਲ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨਗਰ ਪੰਚਾਇਤ ਮਹਿਰਾਜ ਲਈ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੇਪਰ

ਦਾਖਲ ਕਰਨ ਲਈ ਆਪਣੇ ਸਮਰਥਕਾਂ ਸਮੇਤ ਫੂਲ ਗਿਆ ਹੋਇਆ ਸੀ ਜਿਨ੍ਹਾਂ ਵਿੱਚ ਗੁਰਵੀਰ ਸਿੰਘ ਗੋਲਡੀ ਪੁੱਤਰ ਪ੍ਰੀਤਮ ਸਿੰਘ ਪੱਤੀ ਸੌਲ ਮਹਿਰਾਜ ਵੀ ਸ਼ਾਮਲ ਸੀ। ਜਦੋਂਕਿ ਪੀਪਲਜ਼ ਪਾਰਟੀ ਆਗੂ ਲੱਖਾ ਸਿੱਧਾਨਾ ਵੀ ਆਪਣੇ ਸਮਰਥਕਾਂ ਨਾਲ ਉਥੇ ਪੁੱਜਿਆ ਹੋਇਆ ਸੀ। ਘਟਨਾ ਅਨੁਸਾਰ ਦੋਵਾਂ ਧਿਰਾਂ ਵਿੱਚ ਤਕਰਾਰ ਤੋਂ ਵਧ ਕੇ ਗੱਲ ਹੱਥੋ ਪਾਈ ਤੱਕ ਪਹੁੰਚ ਗਈ ਜੋ ਕੁਝ ਸਮੇਂ ਬਾਅਦ ਹੀ ਹਿੰਸਕ ਰੂਪ ਧਾਰਨ ਕਰ ਗਈ। ਦੱਸਿਆ ਜਾਦਾ ਹੈ ਇਸ ਘਟਨਾ ਵਿੱਚ ਮਰਨ ਵਾਲਾ ਨੌਜਵਾਨ ਗੁਰਵੀਰ ਸਿੰਘ ਗੋਲਡੀ ਪਹਿਲਾਂ ਲੱਖਾ ਸਿਧਾਣਾ ਦਾ ਹੀ ਸਮਰਥਕ ਸੀ ਜੋ ਉਪਜੇ ਮੱਤਭੇਦਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਲੱਖਾ ਵਿਰੋਧੀ ਗੁੱਟ ਵਿੱਚ ਸ਼ਾਮਲ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕੇ ਦੇ ਵਿਧਾਇਕ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਸਿਵਲ ਹਸਪਤਾਲ ਪੁੱਜੇ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਇੰਦਰਮੋਹਨ ਸਿੰਘ ਭੱਟੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੋਲੀ ਚਲਾੳਣ ਵਾਲਿਆਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮ੍ਰਿਤਕ ਆਪਣੇ ਪਿੱਛੇ ਪਤਨੀ ਕਰਮੀਜਤ ਕੌਰ ਅਤੇ ਦੋ ਬੇਟੀਆਂ ਸ਼ਰਨਜੀਤ ਕੌਰ (6 ਸਾਲ) ਨਿਮਰਤਜੋਤ ਕੌਰ ਛੱਡ ਗਿਆ ਹੈ।

WRITTEN BY