ਨਥਾਣਾ, 13 ਫਰਵਰੀ (ਇੰਦਰਜੀਤ ਨਥਾਣਾ)- ਨਥਾਣਾ ਸਬ-ਤਹਿਸੀਲ ਵਿ¤ਚ ਨਗਰ ਪੰਚਾਇਤ ਚੋਣਾਂ ਲਈ ਭੁ¤ਚੋ ਮੰਡੀ ਅਤੇ ਲਹਿਰਾ ਮਹੁ¤ਬਤ ਦੇ ਉਮੀਦਵਾਰਾਂ ਨੇ ਕਾਗਜ ਭਰੇ ।ਸਬ-ਤਹਿਸੀਲ ਨਥਾਣਾ ਦੇ ਸਬੰਧਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦ¤ਸਿਆ ਕਿ ਭੁ¤ਚੋ ਮੰਡੀ ਦੇ ਤੇਰਾਂ ਵਾਰਡਾਂ ਵਿ¤ਚ ਕੁ¤ਲ 67 ਉਮੀਦਵਾਰਾਂ ਨੇ ਅਪਣੀ ਕਿਸਮਤ ਅਜਮਾਉਣ ਲਈ ਨਮਜ਼ਦਗੀ ਕਾਗਜ ਦਾਖਲ ਕੀਤੇ ਹਨ।ਲਹਿਰਾ ਮਹੁ¤ਬਤ ਦੇ ਗਿਆਰਾਂ ਵਾਰਡ ਚ 43 ਉਮੀਦਵਾਰਾਂ ਂ ਨੇ ਆਪਣੇ ਨਾਮਜ਼ਦਗੀ ਕਾਗਜ ਭਰੇ।ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ,ਸਰਪੰਚ ਗੁਰਲਾਭ ਸਿੰਘ ਢੇਲਵਾਂ ਨੇ ਦ¤ਸਿਆ ਕਿ ਲਹਿਰਾ ਮਹੁ¤ਬਤ ਨਗਰ ਪੰਚਾਇਤ ਦੀਆਂ ਚੋਣਾਂ ਚੋ ਅਕਾਲੀ-ਭਾਜਪਾ ਗ¤ਠਜੋੜ ਦੇ ਉਮੀਦਵਾਰ ਵਾਰਡ ਇ¤ਕ ਤੋਂ ਪਰਮਜੀਤ ਕੌਰ,ਵਾਰਡ ਪੰਜ ਤੋਂ ਬਲਦੇਵ ਸਿੰਘ ਅਤੇ ਵਾਰਡ ਨੰ: ਦਸ ਤੋਂ ਗੁਰਪ੍ਰੀਤ ਸਿੰਘ ਨਿਰਵਿਰੋਧ ਚੁਣੇ ਗਏ ਹਨ।



