ਪਟਿਆਲਾ, 12 ਫਰਵਰੀ (ਪੀ. ਟੀ. ਬਿਊਰੋ)- ਪੰਜਾਬ ਦੇ ਲੋਕ ਸੇਵਾ ਕਮਿਸ਼ਨ ਦੇ ਮੌਜੂਦਾ ਚੇਅਰਮੈਨ ਉ¤ਪਰ ਪੀਸੀਐ¤ਸ ਅਤੇ ਹੋਰ ਅਸਾਮੀਆਂ ਲਈ ਇੰਟਰਵਿਊ ਦੇ ਰਹੇ ਉਮੀਦਵਾਰਾਂ ਨੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੇਅਰਮੈਨ ਦਾ ਐਸ. ਸੀ. ਅਤੇ ਬੀ. ਸੀ. ਉਮੀਦਵਾਰਾਂ ਪ੍ਰਤੀ ਰਵੱਈਆ ਬਹੁਤ ਹੀ ਅਪਮਾਨਜਨਕ ਅਤੇ ਪੱਖਪਾਤੀ ਹੈ। ਕਮਿਸ਼ਨ ਪੀਸੀਐ¤ਸ ਅਤੇ ਹੋਰ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਲਈ ਇੰਟਰਵਿਊ ਲੈ ਰਿਹਾ ਹੈ। ਕੁਝ ਵਿਦਿਆਰਥੀਆਂ ਨੇ ਪੰਜਾਬ ਟਾਇਮਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਮਿਸ਼ਨ ਦੇ ਚੇਅਰਮੈਨ ਇੰਟਰਵਿਊ ਦੌਰਾਨ ਐਸ. ਸੀ. ਵਿਦਿਆਰਥੀਆਂ ਨੂੰ ਨਿੱਜੀ ਅਤੇ ਜ਼ਲੀਲ ਕਰਨ ਵਾਲੇ ਸਵਾਲ ਪੁੱਛਦੇ ਹਨ ਜਿਨ੍ਹਾਂ ਦਾ ਇੰਟਰਵਿਊ ਨਾਲ ਕੋਈ ਵਾਸਤਾ ਨਹੀਂ ਹੁੰਦਾ। ਚੇਅਰਮੈਨ ਵੱਲੋਂ
ਇਸ ਤਰ੍ਹਾਂ ਦੇ ਸਵਾਲ ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਦੀ ਬੇਟੀ ਤੋਂ ਵੀ ਪੁੱਛੇ ਗਏ। ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਚੇਅਰਮੈਨ ਕਥਿਤ ਤੌਰ ’ਤੇ ਐਸ.ਸੀ. ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੰਗ ਅਤੇ ਪੜ੍ਹਾਈ ਬਾਰੇ ਫਿਜ਼ੂਲ ਸਵਾਲ ਕਰਦੇ ਹਨ। ਚੇਅਰਮੈਨ ਨੇ ਇੱਕ ਉਮੀਦਵਾਰ ਨੂੰ ਪੁੱਛਿਆ ਕਿ ਐਸ.ਸੀ. ਹੋਣ ਦੇ ਬਾਵਜੂਦ ਉਸ ਦੀ ਚਮੜੀ ਦਾ ਰੰਗ ਚਿੱਟਾ ਕਿਉਂ ਹੈ। ਇਸੇ ਤਰ੍ਹਾਂ ਇੱਕ ਹੋਰ ਉਮੀਦਵਾਰਾਂ ਨੂੰ ਆਖਿਆ ਗਿਆ ਕਿ ਐਸ. ਸੀ. ਹੋਣ ਦੇ ਬਾਵਜੂਦ ਉਹ ਇੰਨੀ ਪੜ੍ਹਾਈ ਕਿਵੇਂ ਕਰ ਗਿਆ। ਉਮੀਦਵਾਰਾਂ ਦਾ ਕਹਿਣਾ ਹੈ ਕਿ ਚੇਅਰਮੈਨ ਅਜਿਹੇ ਸਵਾਲ ਪੁੱਛਦਾ ਹੈ ਜਿਸ ਤੋਂ ਲਗਦਾ ਹੈ ਕਿ ਉਹ ਕਿਸੇ ਮਾਨਸਿਕ ਵਿਕਾਰ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਚੇਅਰਮੈਨ ਐਸ. ਸੀ. ਉਮੀਦਵਾਰਾਂ ਪ੍ਰਤੀ ਪੱਖਪਾਤੀ ਰਵੱਈਆ ਅਪਨਾ ਰਿਹਾ ਹੈ। ਕੁਝ ਉਮੀਦਵਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਦਖਲ ਦੇਵੇ ਤਾਂ ਜੋ ਐਸ. ਸੀ. ਵਿਦਿਆਰਥੀਆਂ ਨਾਲ ਕੋਈ ਬੇਇਨਸਾਫੀ ਨਾ ਹੋਵੇ। ਪੰਜਾਬ ਟਾਇਮਜ਼ ਵੱਲੋਂ ਚੇਅਰਮੈਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਹ ਸਫਲ ਨਹੀਂ ਹੋ ਸਕੀ।



