Skip to content
Independent perspectives. Global stories.
BREAKING

ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਦੌਰਾਨ ਅਣਅਧਿਕਾਰਤ ਦਵਾਈਆਂ ਜ਼ਬਤ

Share this story

Page-1_25 ਮਸਤੂਆਣਾ ਸਾਹਿਬ/ਸੰਗਰੂਰ, 12 ਫਰਵਰੀ (ਦੀਪਕ ਗਰੋਵਰ)- ਸਿਹਤ ਵਿਭਾਗ ਦੀ ਟੀਮ ਵੱਲੋਂ ਬਰਨਾਲਾ ਸ਼ਹਿਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਤੇ ਅਚਨਚੇਤੀ ਛਾਪੇਮਾਰੀ ਕੀਤੀ ਗਈ । ਜਿਸ ਵਿੱਚ ਸ੍ਰੀ ਵਿਨੇ ਕੁਮਾਰ ਜਿੰਦਲ ਜੋਨਲ ਲਾਇਸੈਂਿਸੰਗ ਅਥਾਂਰਟੀ ਸੰਗਰੂਰ ਜੋਨ ਜੀ ਦੀ ਅਗਵਾਈ ਹੇਠ ਸ੍ਰੀ ਸੰਤੋਖ ਕੁਮਾਰ ਜਿੰਦਲ ਡਰੱਗਜ ਇੰਸਪੈਕਟਰ, ਸ੍ਰੀ ਮਤੀ ਕਰੂਣਾ ਗੁਪਤਾ ਡਰੱਗਜ ਇਸਪੈਕਟਰ, ਸ੍ਰੀ ਮਤੀ  ਗੁਣਦੀਪ ਬਾਂਸਲ ਡਰੱਗਜ ਇੰਸਪੈਕਟਰ, ਸ੍ਰੀ ਗੁਣਦੀਪ ਬਾਂਸਲ ਡਰੱਗਜ ਇੰਸਪੈਕਟਰ, ਅਤੇ ਸ੍ਰੀ ਮਤੀ ਰੂਪਇੰਦਰ ਕੋਰ ਡਰੱਗਜ ਇੰਸਪੈਕਟਰ, ਦੀ ਟੀਮ ਬਣਾਂ ਕੇ ਬਰਨਾਲਾ ਸ਼ਹਿਰ ਵਿੱਚ ਨਿਖਲ ਮੈਡੀਕੋਜ ਕੇ.ਸੀ.ਰੋਡ ਬਰਨਾਲਾ, ਰੂਪੇਸ਼ ਕੁਮਾਰ ਚਿੰਟੂ ਰੋਡ ਬਰਨਾਲਾ, ਮਹੇਸ ਕੁਮਾਰ ਪੁੱਤਰ ਸ੍ਰੀ ਅਮਰਨਾਥ ਅਹਾਤਾ

ਨਰਾਇਣ ਸਿੰਘ ਵਾਲਾ ਬਰਨਾਲਾ ਵਿੱਖੇ ਤਿੰਨ ਥਾਵਾਂ ਤੇ ਛਾਪਾ ਮਾਰਿਆ ਗਿਆ। ਜਿਨ੍ਹਾਂ ਕੋਲ ਮੋਕੇ ਤੇ ਤਕਰੀਬਨ 16=17 ਲੱਖ ਰੁਪਏ ਦੀਆਂ ਅਣ ਅਧਿਕਾਰਤ ਦਵਾਈਆਂ ਫੜੀਆਂ ਗਈਆਂ। ਇਨ੍ਹਾਂ ਵਿੱਚੋ ਜਿਆਦਾ ਤਰ ਦਵਾਈਆਂ ਫਿਜਿਸ਼ਿਅਨ ਸੈਂਪਲ ਹਨ। ਰੁਪੇਸ਼ ਕੁਮਾਰ ਅਤੇ ਮਹੇਸ਼ ਕੁਮਾਰ ਦੋਨ੍ਹਾਂ ਕੋਲ ਜਿਹੜੀ ਜਗ੍ਹਾ ਤੋਂ ਦਵਾਈਆਂ ਸੀਲ ਕੀਤੀਆਂ ਗਈਆਂ ਉਸ ਜਗਾ ਤੇ ਲਾਇਸੰਸ ਵੀ ਨਹੀ ਸਨ। ਮੋਕੇ ਤੇ ਟੀਮ ਵੱਲੋਂ ਡਰੱਗਜ ਅਤੇ ਕਾਸਮੈਟਿਕ ਐਕਟ ਅਧੀਨ ਦਵਾਈਆਂ ਦੇ ਸੈਪਲ ਵੀ ਸੀਲ ਕੀਤੇ ਗਏ ਅਤੇ ਅਣ ਅਧਿਕਾਰਤ ਦਵਾਈਆਂ ਨੂੰ ਕਬਜੇ ਵਿੱਚ ਲਿਆ ਗਿਆ।  ਜਬਤ ਕੀਤੀਆਂ ਗਈਆਂ ਦਵਾਈਆਂ ਵਿੱਚੋਂ ਤਕਰੀਬਨ 100000 ਗੋਲੀਆਂ,20000 ਕੈਪਸੂਲ 1200 ਕਰੀਮਾਂ, 200 ਬੋਤਲਾਂ, 1200 ਇੰਜੈਕਟ,1000 ਇਨਹੇਲਰ, 400 ਸ਼ੈਸੇ  ਅਤੇ 33 ਕਿੱਟਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾਂ ਮਿਤੀ 10/2/2015 ਨੂੰ ਕਰਨ ਮੈਡੀਕਲ ਏਜੰਸੀ ਜਨਤਾਂ ਨਗਰ ਧੂਰੀ ਪਾਸੋ ਤਕਰੀਬਨ 77000 ਰੁਪਏ ਦੀਆਂ ਦਵਾਈਆਂ ਅਤੇ ਵੈਦ ਪ੍ਰਕਾਸ਼ ਐਂਡ ਸੰਨਜ ਦਿੜ੍ਹਬਾ ਪਾਸ ਤਕਰੀਬਨ 30000 ਰੁਪਏ ਦੀਆਂ ਦਵਾਈਆਂ ਫੜੀਆਂ ਗਈਆਂ। ਦਵਾਈਆਂ ਨੂੰ ਕਬਜੇ ਵਿੱਚ ਲੈਣ ਉਪਰੰਤ ਡਰੱਗਜ ਅਤੇ ਕਾਸਮੈਟਿਕ ਐਕਟ 1940 ਦੇ ਤਹਿਤ ਅਗਲੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY