ਜਲੰਧਰ, 11 ਫਰਵਰੀ (ਸੁਖਵਿੰਦਰ ਦਕੋਹਾ)- ਬੀਤੀ ਰਾਤ ਜਲੰਧਰ-ਪਠਾਨਕੋਟ ਹਾਈਵੇ ’ਤੇ ਰਮਣੀਕ ਐਵੀਨਿਊ ਦੇ ਕੋਲ ਅ¤ਗ ਦੀਆਂ ਲਪਟਾਂ ਨਾਲ ਘਿਰੀ ਔਰਤ ਬਚਾਉਣ ਦੀ ਬੇਨਤੀ ਕਰਦੀ ਹੋਈ ਉਥੋਂ ਲੰਘਣ ਵਾਲੇ ਵਿਨੈ ਗੋਇਲ ਦੀ ਗ¤ਡੀ ਨਾਲ ਟਕਰਾ ਗਈ। ਵਿਨੈ ਦੁਆਰਾ ਤੁਰੰਤ ਪੁਲਿਸ ਨੂੰ ਸੂਚਿਤ ਕਰਨ ’ਤੇ ਪੁਲਿਸ ਦੁਆਰਾ ਔਰਤ ਨੂੰ ਸਿਵਲ ਹਸਪਤਾਲ ਵਿ¤ਚ ਭਰਤੀ ਕਰਵਾਇਆ ਗਿਆ, ਜਿਥੇ ਕਿ ਅ¤ਜ ਉਸਦੀ ਮੌਤ ਹੋ ਗਈ। ਥਾਣਾ ਮਕਸੂਦਾਂ ਦੇ ਏ.ਐਸ.ਆਈ. ਭੁਪਿੰਦਰ ਸਿੰਘ ਨੇ ਦ¤ਸਿਆ ਕਿ ਔਰਤ ਨੇ ਆਪਣਾ ਨਾਮ ਝੁਮਕੀ ਪਤਨੀ ਰਾਜੂ ਵਾਸੀ ਪ੍ਰੀਤ ਨਗਰ ਸੋਡਲ ਦ¤ਸਿਆ ਸੀ। ਜ਼ਿਆਦਾ ਝੁਲਸੀ ਹੋਣ ਕਰਕੇ ਉਸਦੇ ਪੂਰੀ ਤਰ੍ਹਾਂ ਬਿਆਨ ਨਹੀਂ ਹੋ ਸਕੇ ਸਨ। ਅਧੂਰਾ ਪਤਾ ਹੋਣ ਕਰਕੇ ਪੁਲਿਸ ਮ੍ਰਿਤਕ ਔਰਤ ਦਾ ਘਰ ਨਾ ਲਭ ਸਕੀ ਜਿਸ ਕਾਰਨ ਉਸਦੇ ਮਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲ¤ਗ ਸਕਿਆ। ਫਿਰ ਵੀ ਪੁਲਿਸ ਵੱਲੋਂ ਸ਼ਨਾਖਤ ਸਬੰਧੀ ਤਫਤੀਸ਼ ਜਾਰੀ ਹੈ।



