ਸੰਗਰੂਰ,11 ਫਰਵਰੀ(ਰਾਕੇਸ਼ ਜਿੰਦਲ ਘਾਬਦਾਂ)- ਅੱਜ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਏਡਿਡ ਕਾਲਜ਼ਾਂ ਦੀਆਂ ਰੋਕੀਆਂ ਗ੍ਰਾਂਟਾ,ਬੱਸ ਪਾਸ ਦੀ ਸਹੂਲਤ ਅਤੇ ਆਈ.ਟੀ.ਆਇਜ਼ ਦਾ ਨਿੱਜੀਕਰਨ ਰੋਕਣ ਲਈ ਰਣਬੀਰ ਕਾਲਜ ਤੇ ਸਿੱਖਿਆ ਸਿਖਲਾਈ ਵਿਭਾਗ ਵਿੱਚ ਸੰਪੂਰਨ ਹੜਤਾਲ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸੇਖਾ ਅਤੇ ਜਿਲ੍ਹਾ ਆਗੂ ਅਮਨ ਬਿਹਾਲਪੁਰ ਨੇ ਆਖਿਆ ਕਿ ਪੰਜਾਬ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋ ਰਹੀ ਹੈ। ਇਕ ਪਾਸੇ ਸਰਕਾਰ ਸਰਵ ਸਿੱਖਿਆ ਅਭਿਆਨ ਰਮਸਾ ਅਤੇ ਨੰਨੀ ਛਾਂ ਦਾ ਡਰਾਮਾ ਕਰ ਰਹੀ ਹੈ, ਦੂਜੇ ਪਾਸੇ ਨਿੱਜੀਕਰਨ ਦੀ ਨੀਤੀ ਤਹਿਤ ਏਡਿਡ ਕਾਲਜ਼ਾਂ ਦੀਆਂ ਗ੍ਰਾਂਟਾ ਰੋਕ ਰਹੀ ਹੈ। ਜਿਸ ਕਰਕੇ ਕਾਲਜ਼ ਮਨੈਜਮੈਟ ਸਿੱਖਿਆ ਦਾ ਖਰਚਾ ਵਿਦਿਆਰਥੀਆਂ ਉਪਰ ਲੱਦ ਰਹੀ ਹੈ। ਜਿਸ ਕਰਕੇ ਵਿਦਿਆਰਥੀ ਸਿੱਖਿਆ ਤੋਂ ਦੂਰ ਹੁੰ
ਦੇ ਜਾ ਰਹੇ ਹਨ। ਇਸੇ ਤਰ੍ਹਾ ਵਿਦਿਆਰਥੀਆਂ ਤੋਂ ਬੱਸ ਪਾਸ ਦੀ ਸਹੂਲਤ ਖੋਹੀ ਜਾ ਰਹੀ ਹੈ,ਜਿਸ ਕਾਰਨ ਵਿਦਿਆਰਥੀਆਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇ ਬਰਨਾਲਾ ਦੇ ਆਈ.ਟੀ.ਆਈ. ਵਿਖੇ ਬਣ ਰਹੇ ਸੁਵਿਧਾ ਕੇਂਦਰ ਦੀ ਵੀ ਨਿਖੇਧੀ ਕੀਤੀ ਗਈ। ਉਨਾਂ ਆਖਿਆ ਕਿ ਜਦੋ ਅਸੀ ਆਪਣੀਆਂ ਮੰਗਾਂ ਸਬੰਧੀ ਲੜਦੇ ਹਾਂ,ਤਾਂ ਸਾਡੇ ਝੂਠੇ ਕੇਸ ਪਾਏ ਜਾਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਸੂਬਾ ਆਗੂ ਰਣਬੀਰ ਰੰਧਾਵਾ ਨੂੰ ਬਿਨਾਂ ਸ਼ਰਤ ਰਿਹਾ ਨਾ ਕੀਤਾ ਗਿਆ,ਤਾਂ ਵਿਦਿਆਰਥੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਦੌਰਾਨ ਕਾਲਜ ਪ੍ਰਧਾਨ ਰੂਪੀ, ਰਾਜ ਤੇਈਪੁਰ, ਦਲਵੀਰ, ਹਰਵਿੰਦਰ ਤੇਈਪੁਰ, ਜਗਸ਼ੀਰ ਘਾਂਬਦਾ, ਸੁੱਖਾ, ਜਸਵੀਰ ਕਾਲੇਕੇ,ਕਾਲਾ ਅਤੇ ਰੂਬਰ ਸੰਗਰੂਰ ਨੇ ਸੰਘਰਸ਼ ਦੀ ਜੰਮ ਕੇ ਹਿਮਾਇਤ ਕੀਤੀ।



