Skip to content
Independent perspectives. Global stories.
BREAKING

ਪੰਜਾਬ ਤੇ ਜਰਮਨੀ ਨੇ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਮਿਲਾਏ ਹੱਥ

Share this story

ਚੰਡੀਗੜ੍ਹ,  ਫਰਵਰੀ 11 (ਪੀ. ਟੀ.)- ਜਰਮਨੀ ਅਤੇ ਪੰਜਾਬ ਨੇ ਅੱਜ ਪੰਜਾਬ ਸੂਬੇ ਵਿੱਚ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਜਰਮਨੀ ਦੇ ਪਾਰਲੀਮਾਨੀ ਸੂਬਾ ਸਕ¤ਤਰ, ਖੁਰਾਕ ਤੇ ਖੇਤੀਬਾੜੀ ਮੰਤਰਾਲਾ ਸ੍ਰੀ ਪੀਟਰ ਬਲੈਸਰ ਦੀ ਅਗਵਾਈ ਵਾਲੇ ਇੱਕ ਵਫਦ, ਜਿਸ ਵਿੱਚ ਜਰਮਨੀ ਦੇ ਖੁਰਾਕ ਅਤੇ ਖੇਤੀਬਾੜੀ ਮੰਤਰਾਲੇ, ਸੰਸਦ ਅਤੇ ਸਰਕਾਰੀ ਏਜੰਸੀਆਂ ਦੇ ਪ੍ਰਤੀਨਿੱਧੀ ਸ਼ਾਮਲ ਸਨ, ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਇੱਕ ਮੁਲਾਕਾਤ ਕੀਤੀ ਜਿਸ ਵਿੱਚ ਇਹ ਫੈਸਲਾ ਕੀਤਾ ਗਿਆ। ਜਥੇਦਾਰ ਤੋਤਾ ਸਿੰਘ ਨੇ ਜਰਮਨ ਮੰਤਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਜੋ ਕਿ ਦੇਸ਼ ਦਾ ਅੰਨ ਭੰਡਾਰ ਹੈ, ਉਸ ਨੇ ਖੁਰਾਕ ਸੁਰੱਖਿਆ ਸਬੰਧੀ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਪੰਜਾਬ ਅਤੇ ਜਰਮਨੀ ਨੂੰ ਸੂਬੇ ਵਿੱਚ ਆਰਗੈਨਿਕ ਖੇਤੀ ਨੂੰ ਹੁਲਾਰਾ ਦੇਣ ਲਈ ਹੱਥ ਮਿਲਾਉਣਾ ਪਵੇਗਾ।

ਮੀਟਿੰਗ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਹੋਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਜਰਮਨੀ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਤਕਨੀਕੀ ਜਾਣਕਾਰੀ ਦਾ ਅਦਾਨ ਪ੍ਰਦਾਨ ਕੀਤਾ ਜਾਵੇਗਾ ਅਤੇ ਦੋਵੇ ਧਿਰਾਂ ਕੀੜਾ ਰੋਕੂ ਫਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਗੇ। ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਨੇ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦਸਦਿਆਂ ਕਿਹਾ ਕਿ ਹਾਲਾਂ ਕਿ ਪੰਜਾਬ ਵਿਚਲੀ ਖੇਤੀਬਾੜੀ ਵਾਲੀ ਜਮੀਨ, ਕੌਮੀ ਪ¤ਖ ਤੋਂ ਵੇਖਿਆਂ ਸਿਰਫ 1.5 ਫੀਸਦੀ ਹੈ ਪਰ ਇਸ ਦੇ ਬਾਵਜੂਦ ਵੀ ਕੌਮੀ ਪੂਲ ਵਿ¤ਚ ਕਣਕ ਦਾ ਯੋਗਦਾਨ ਪਾਉਣ ਵਿ¤ਚ ਪੰਜਾਬ ਮੋਹਰੀ ਹੈ ।

WRITTEN BY